ਮਲੇਸ਼ੀਆ ਦੇ ਇੱਕ ਰੈਸਟੋਰੈਂਟ ਵਿੱਚ ਭਾਰਤੀ ਪਾਪੜ ਜਿਸ ਦੀ ਕੀਮਤ 5 ਰੁਪਏ ਹੈ ,ਏਸ਼ੀਅਨ ਨਾਚੋਸ ਦੇ ਰੂਪ ਵਿੱਚ 500 ਰੁਪਏ ਚ ਵੇਚੇ ਜਾ ਰਹੇ ਸੀ | ਹਰ ਭਾਰਤੀ ਇਹ ਗੱਲ ਬਾਰੇ ਜਾਣਦੇ ਨੇ ਕਿ ਦੁਕਾਨਾਂ ‘ਤੇ ਇਸ ਦੀ ਕੀਮਤ ਕੀ ਹੋ ਸਕਦੀ ਹੈ ਪ੍ਰੰਤੂ ਬਾਹਰਲੇ ਦੇਸ਼ ਚ ਇੱਕ ਰੈਸਟੋਰੈਂਟ ‘ਚ ਇਸ ਨੂੰ ਨਾਚੋਜ਼ ਕਹਿ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ| ਭਾਰਤ ਦੇ ਲੋਕ ਖਾਣੇ ਦੇ ਵਿੱਚ ਪਾਪੜ ਨੂੰ ਲੈਣਾ ਬਹੁਤ ਪਸੰਦ ਕਰਦੇ ਨੇ ਤੇ ਹਰ ਕਿਸੇ ਨੂੰ ਪਤਾ ਹੀ ਹੈ ਕਿ ਭਾਰਤ ਵਿੱਚ ਪਾਪੜ ਕਿੰਨਾ ਕਾ ਮਹਿੰਗਾ ਮਿਲਦਾ ਹੈ।
ਬਹੁਤ ਸਾਰੇ ਲੋਕ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੌਰਾਨ ਆਪਣੇ ਪਕਵਾਨ ਨਾਲ ਪਾਪੜ ਨੂੰ ਲੈਣਾ ਮੁੱਖ ਰੱਖਦੇ ਹਨ। ਮਲੇਸ਼ੀਆ ਦੇ ਇੱਕ ਰੈਸਟੋਰੈਂਟ ਵਿੱਚ ਭਾਰਤੀ ਪਾਪੜ ਏਸ਼ੀਅਨ ਨਾਚੋਸ ਦੇ ਰੂਪ ਵਿੱਚ ਵੇਚੇ ਜਾਂਦੇ ਹਨ ਤੇ ਇਸ ਦੀ ਕੀਮਤ ਇੰਨੀ ਜ਼ਿਆਦਾ ਰੱਖੀ ਹੈ ਕਿ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਦੇਸੀ ਪਾਪੜ ਕਿੰਨੇ ਰੁਪਏ ਵਿੱਚ ਵਿਕ ਰਿਹਾ ਸੀ ਥੋੜੀ ਚਟਨੀ ਅਤੇ ਸਲਾਦ ਦੇ ਨਾਲ ਚਾਰ-ਪੰਜ ਪਾਪੜ ਦਿੱਤੇ ਜਾਂਦੇ ਨੇ ਜਿਸ ਦੀ ਕੀਮਤ 500 ਰੁਪਏ ਹੈ।
ਭਾਰਤੀ ਭੋਜਨ ਬਾਜ਼ਾਰ ‘ਚ ਆਉਂਦੇ ਹੋ ਤਾਂ ਇਹ ਪੰਜ ਰੁਪਏ ‘ਚ ਵੀ ਮਿਲੇਗਾ। ਵੈਸੇ ਭਾਰਤੀ ਭੋਜਨ ਵਿਦੇਸ਼ਾਂ ਵਿੱਚ ਕਾਫੀ ਮਹਿੰਗੇ ਵਿਕਦੇ ਨੇ । ਬਾਹਰਲੇ ਦੇਸ਼ ਦੇ ਰੈਸਟੋਰੈਂਟਾਂ ਵਿੱਚ ਚਾਹ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ। ਟਵਿੱਟਰ ਉਪਭੋਗਤਾ ਸਮੰਥਾ ਨੇ ਮੀਨੂ ਦੀ ਇੱਕ ਤਸਵੀਰ ਅਪਲੋਡ ਕੀਤੀ ਅਤੇ ਲਿਖਿਆ, “ਇੱਕ ਰਸੋਈ ਅਪਰਾਧ ਕੀਤਾ ਗਿਆ ਹੈ।27 ਮਲੇਸ਼ੀਅਨ ਰਿੰਗਿਟ ਹੈ, ਜੋ ਕਿ ਲਗਭਗ 500 ਰੁਪਏ ਹੈ। ਭਾਰਤੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਕੋਈ ਦੰਗ ਰਹਿ ਗਿਆ ਸੀ |ਲੋਕਾਂ ਨੇ ਇੰਟਰਨੈੱਟ ‘ਤੇ ਅਲੱਗ ਅਲੱਗ ਪ੍ਰਤੀਕਿਰਿਆ ਕੀਤੀਆ
।