ਖ਼ਬਰਾਂ ਦੇ ਅਨੁਸਾਰ ਬੰਗਲਾਦੇਸ਼ ਵਿੱਚ ਹਿੰਦੂ ਮੰਦਰਾਂ ਦੀ ਭੰਨਤੋੜ ਵਿੱਚ ਸ਼ਾਮਲ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|
ਬੰਗਲਾਦੇਸ਼ ‘ਚ ਇਕ ਵਾਰ ਫਿਰ ਮੰਦਰਾਂ ‘ਤੇ ਹਮਲਾ ਹੋਇਆ ਹੈ। ਕਈ ਮੰਦਰਾਂ ਵਿੱਚ ਦਰਜਨਾਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਘਟਨਾ 5 ਫਰਵਰੀ ਦੇਰ ਰਾਤ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਠਾਕੁਰਗਾਓਂ ਦੇ ਡਿਪਟੀ ਕਮਿਸ਼ਨਰ ਮਹਿਬੂਬੁਰ ਰਹਿਮਾਨ ਦੇ ਅਨੁਸਾਰ, “ਇਹ ਸਪੱਸ਼ਟ ਹੈ ਕਿ ਇਹ ਹਮਲੇ ਖੇਤਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਦੇ ਵਜੋਂ ਕੀਤੇ ਗਏ ਸਨ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਪੁਲਿਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸਥਾਨਕ ਹਿੰਦੂ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਥਿਤੀ ਹੁਣ ਕਾਬੂ ਹੇਠ ਹੈ। ਮੂਰਤੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਚਾਰੂਲ ਸੰਘ ਪ੍ਰੀਸ਼ਦ ਦੇ ਪ੍ਰਧਾਨ ਦਿਲੀਪ ਕੁਮਾਰ ਚੈਟਰਜੀ ਨੇ ਕਿਹਾ ਕੁਝ ਅਣਪਛਾਤੇ ਲੋਕਾਂ ਨੇ ਮੂਰਤੀਆਂ ਤੋੜ ਦਿੱਤੀਆਂ ਨੇ । ਉਨ੍ਹਾਂ ਨੇ ਦੱਸਿਆ ਕਿ,ਸੂਚਨਾ ਮਿਲਣ ‘ਤੇ ਮੈਂ ਸਵੇਰੇ ਮੌਕੇ ‘ਤੇ ਪਹੁੰਚਿਆ ਅਤੇ ਬਾਅਦ ‘ਚ ਸਥਾਨਕ ਪ੍ਰਸ਼ਾਸਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ।ਦੂਸਰੇ ਪਾਸੇ ਧੰਤਲਾ ਸੰਘ ਪੂਜਾ ਉਜਾਪੋ ਕਮੇਟੀ ਦੇ ਜਨਰਲ ਸਕੱਤਰ ਜੋਤਿਰਮੋਏ ਸਿੰਘ ਨੇ ਕਿਹਾ,”ਅਸੀਂ ਕਰੀਬ ਪੰਜਾਹ ਸਾਲਾਂ ਤੋਂ ਮੰਦਰਾਂ ਵਿੱਚ ਪੂਜਾ-ਪਾਠ ਕਰਦੇ ਆ ਰਹੇ ਹਨ। ਉਸ ਸਮੇ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੀ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਭੰਨਤੋੜ ਕਰਨ ਵਾਲੇ ਲੋਕਾਂ ਨੂੰ ਹੁਣੇ ਗ੍ਰਿਫ਼ਤਾਰ ਕੀਤਾ ਜਾਵੇ | ਦੋਸ਼ੀਆਂ ਨੂੰ ਸਜ਼ਾ ਜਰੂਰ ਮਿਲੇਗੀ|