ਕਿਨ੍ਹਾਂ ਕਾਰਨਾਂ ਕਰਕੇ ਕਿਸੇ ਕਰਮਚਾਰੀ ਨੂੰ ਕੰਪਨੀ ਤੋਂ ਕੱਢਿਆ ਜਾ ਸਕਦਾ ਹੈ? ਇਸ ਵਿਚ ਗੰਜੇ ਹੋਣ ਵਾਲਾ ਕਾਰਨ ਤਾਂ ਨਹੀਂ ਸ਼ਾਮਿਲ ਹੋ ਸਕਦਾ, ਪਰ ਜਦੋਂ ਕਿਸੇ ਨੂੰ ਕੋਈ ਬਹਾਨਾ ਨਾ ਮਿਲੇ ਤਾਂ ਇਹ ਬਹਾਨਾ ਹੀ ਸਹੀ ਹੈ,ਪਰ ਜੇਕਰ ਅਜਿਹਾ ਕਰਨਾ ਗਲਤ ਹੈ ਤਾਂ ਤੁਹਾਨੂੰ ਗਲਤੀ ਦਾ ਭੁਗਤਾਨ ਵੀ ਕਰਨਾ ਪਾ ਸਕਦਾ ਹੈ |ਤੁਹਾਨੂੰ ਜੁਰਮਾਨਾ ਭਰਨਾ ਪਵੇਗਾ, ਇਹੀ ਹੋਇਆ ਹੈ ਇੱਕ ਕੰਪਨੀ ਨਾਲ |
ਇਹ ਸਾਰਾ ਮਾਮਲਾ ਯੂਨਾਈਟਿਡ ਕਿੰਗਡਮ ਦਾ ਹੈ। ਮਾਰਕ ਜੋਨਸ ਇੱਥੇ ਲੀਡਜ਼ ਵਿੱਚ ਰਹਿੰਦਾ ਹੈ। ਮਾਰਕ ਲੀਡਸ ਸਥਿਤ ਟੈਂਗੋ ਨੈੱਟਵਰਕ ਨਾਮ ਦੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਇਸ ਕੰਪਨੀ ਵਿੱਚ ਸੇਲਜ਼ ਡਾਇਰੈਕਟਰ ਸੀ ਅਤੇ ਉਨ੍ਹਾਂ ਦੀ ਸਾਲਾਨਾ ਤਨਖਾਹ 60 ਹਜ਼ਾਰ ਪੌਂਡ ਮਤਲਬ 60 ਲੱਖ ਰੁਪਏ ਸੀ।
ਖ਼ਬਰਾਂ ਦੇ ਅਨੁਸਾਰ ਮਾਰਕ ਦੇ ਬੌਸ ਫਿਲਿਪ ਹੇਸਕੇਥ ਵੀ ਗੰਜੇ ਹਨ। ਇੱਕ ਦਿਨ ਉਸਨੇ ਮਾਰਕ ਨੂੰ ਆਪਣੇ ਕੋਲ ਬੁਲਾਇਆ। ਫਿਲਿਪ ਨੇ ਕਿਹਾ ਕਿ ਉਹ ਆਪਣੀ ਕੰਪਨੀ ‘ਚ ਆਪਣੇ ਵਰਗੀ ‘ਮਿਰਰ ਇਮੇਜ’ ਨਹੀਂ ਚਾਹੁੰਦਾ । ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਆਪਣੇ ਵਰਗੇ ਗੰਜੇ ਲੋਕ ਕੰਪਨੀ ਚ ਨਹੀਂ ਚਾਹੁੰਦੇ।
ਮਾਰਕ ਦੇ ਬੌਸ ਨੇ ਉਸ ਨੂੰ ਅੱਗੇ ਕਿਹਾ,’ਮੈਨੂੰ 50 ਸਾਲ ਦੀ ਉਮਰ ਵਾਲੇ ਗੰਜੇ ਸਿਰ ਦੇ ਲੋਕ ਮੇਰੀ ਟੀਮ ਚ ਨਹੀਂ ਚਾਹੀਦੀ। ਇਸ ਦੀ ਜਗ੍ਹਾ, ਮੈਂ ਊਰਜਾਵਾਨ ਅਤੇ ਨੌਜਵਾਨ ਲੋਕਾਂ ਨੂੰ ਆਪਣੀ ਕੰਪਨੀ ਵਿੱਚ ਰੱਖਣਾ ਪਸੰਦ ਕਰਾਂਗਾ ।
ਖ਼ਬਰ ਦੇ ਮੁਤਾਬਿਕ ਜੇਕਰ ਮਾਰਕ ਜੋਨਸ ਦੋ ਸਾਲ ਹੋਰ ਕੰਪਨੀ ਵਿਚ ਰਹਿੰਦੇ ਤਾਂ ਉਨ੍ਹਾਂ ਨੂੰ ਰੁਜ਼ਗਾਰ ਦੇ ਪੂਰੇ ਅਧਿਕਾਰ ਮਿਲ ਜਾਣੇ ਸੀ । ਜਿਸ ਵਿੱਚ ਉਹ ਨਾਜਾਇਜ਼ ਗੱਲਾਂ ਦੇ ਵਿਰੁੱਧ ਆਪਣੀ ਆਵਾਜ਼ ਚੁੱਕ ਸਕਦੇ ਸੀ । ਉਹ ਅਜਿਹਾ ਨਾ ਕਰ ਸਕਣ , ਇਸ ਲਈ ਉਨ੍ਹਾਂ ਨੂੰ ‘ਗੰਜਾ’ ਕਹਿ ਕੇ ਜ਼ਬਰਦਸਤੀ ਹਟਾ ਦਿੱਤਾ ਗਿਆ।
ਇਸ ਸਾਰੀ ਘਟਨਾ ਤੋਂ ਬਾਅਦ ਮਾਰਕ ਅਦਾਲਤ ਵਿਚ ਪਹੁੰਚੇ। ਉਸ ਨੇ ਅਦਾਲਤ ਵਿੱਚ ਸਾਰੀ ਗੱਲ ਦੱਸੀ ਕਿ ਕੰਪਨੀ ਨੇ ਉਸ ਨੂੰ ਗੰਜਾ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ। ਉਸ ਦੇ ਅਨੁਸਾਰ, ਕੰਪਨੀ ਦੇ ਬੌਸ ਨੇ ਜਾਣਬੁੱਝ ਕੇ ਉਸ ਨੂੰ ਪ੍ਰਦਰਸ਼ਨ ਸੁਧਾਰ ਯੋਜਨਾ ਵਿੱਚ ਇਸ ਬਹਾਨੇ ਰੱਖਿਆ ਕਿ ਉਹ ਉਸ ਨੂੰ ਕੰਮ ਤੋਂ ਹਟਾ ਸਕਣ । ਸੁਣਵਾਈ ਦੌਰਾਨ ਇਹ ਵੀ ਦੱਸਿਆ ਕਿ ਮਾਰਕ ਨੂੰ ਦੋ ਘੱਟ ਉਮਰ ਦੇ ਕਰਮਚਾਰੀਆਂ ਦੇ ਮੁਕਾਬਲੇ ‘ਵਿਭਿੰਨਤਾ ਦੀ ਘਾਟ’ ਹੋਣ ਕਾਰਨ ਮਨ੍ਹਾ ਕੀਤਾ ਗਿਆ ਸੀ।
ਇਸ ਸਾਰੇ ਮਾਮਲੇ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਮਾਰਕ ਦੇ ਹੱਕ ਵਿੱਚ ਫੈਸਲਾ ਸੁਣਾਇਆ। ਜੱਜ ਨੇ ਉਸ ਨੂੰ ਕੰਪਨੀ ਤੋਂ 70 ਲੱਖ ਰੁਪਏ ਦਾ ਮੁਆਵਜ਼ਾ ਦਵਾਇਆ । ਜੱਜ ਨੇ ਕਿਹਾ ਕਿ ਕਿਸੇ ਨੂੰ ਸਿਰਫ਼ ਗੰਜਾ ਦੱਸ ਕੇ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ।