ਇੱਕ ਖਬਰ ਸਵੇਰੇ ਦੀ ਵਾਇਰਲ ਹੋ ਰਹੀ ਹੈ ਕਿ ਅਮੇਠੀ ਦੇ ਆਰਿਫ ਗੁਰਜਰ ਦੇ ਦੋਸਤ ਸਾਰਸ ਨੂੰ ਜੰਗਲਾਤ ਵਿਭਾਗ ਆਪਣੇ ਨਾਲ ਲੈ ਕੇ ਚਲੇ ਗਏ ਹਨ, ਆਰਿਫ ਗੁਰਜਰ ਦੀ ਦੋਸਤੀ ਸਾਰਸ ਨਾਲ ਹੋਣ ਕਾਰਨ ਪ੍ਰਸਿੱਧ ਹੋ ਗਿਆ ਸੀ। ਉੱਤਰ ਪ੍ਰਦੇਸ਼ ਦੇ ਰਾਜ ਪੰਛੀ ਸਾਰਸ ਅਤੇ ਆਰਿਫ਼ ਗੁਰਜਰ ਦੀ ਦੋਸਤੀ ਆਲੇ-ਦੁਆਲੇ ਦੇ ਸੂਬਿਆਂ ਵਿੱਚ ਕਾਫੀ ਮਸ਼ਹੂਰ ਹੋ ਗਈ ਸੀ। ਦੋਵੇਂ ਇਕੱਠੇ ਰਹਿੰਦੇ ਸੀ ਅਤੇ ਇਕੱਠੇ ਖਾਂਦੇ-ਪੀਂਦੇ ਸੀ । ਆਪਣੇ ਦੋਸਤ ਦੇ ਇਕਦਮ ਵਿਛੋੜੇ ਕਾਰਨ ਆਰਿਫ ਕਾਫੀ ਦੁੱਖੀ ਹੋ ਗਿਆ ਹੈ। ਸਾਰਸ ਨੂੰ ਆਖਰੀ ਵਾਰ ਹੱਥ ਲੈ ਕੇ ਆਰਿਫ਼ ਰੋਣ ਹੀ ਲੱਗ ਪਿਆ ਸੀ ।
ਹੁਣ ਬਰਡ ਸੈਂਚੂਰੀ ਵਿੱਚ ਸਾਰਸ ਨੂੰ ਛੱਡਣ ਦਾ ਆਖਰੀ ਵੀਡੀਓ ਵੀ ਸਾਹਮਣੇ ਆ ਗਿਆ ਹੈ। ਆਰਿਫ਼ ਨੇ ਇਹ ਵੀਡੀਓ ਸਾਂਝੀ ਕੀਤੀ ਹੈ । ਇਸ ‘ਚ ਆਰਿਫ਼ ਕਾਫੀ ਉਦਾਸ ਲੱਗ ਰਿਹਾ ਹੈ। ਆਰਿਫ ਆਪਣੇ ਸਾਰਸ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੈ। ਸਾਰਸ ਵੀ ਅੰਤ ਤੱਕ ਆਰਿਫ਼ ਦੇ ਪਿੱਛੇ-ਪਿੱਛੇ ਹੀ ਰਿਹਾ । ਆਰਿਫ਼ ਨੇ ਕਿਹਾ ਕਿ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸਾਡੀ ਦੋਸਤੀ ਨੂੰ, ਜਿਸ ਨੇ ਸਾਨੂੰ ਹਮੇਸ਼ਾ ਲਈ ਵੱਖ ਕਰ ਦਿੱਤਾ। ਵੀਡੀਓ ਸਾਂਝੀ ਕਰਦੇ ਹੋਏ ਆਰਿਫ ਨੇ ਲਿਖਿਆ ਕਿ ਮੇਰਾ ਦੋਸਤ ਬਹੁਤ ਦੁਖੀ ਹੈ। ਤਰਸ ਨਹੀਂ ਆਇਆ, ਉਹ ਮੇਰੇ ਬਿਨਾ ਰਹਿ ਨਹੀਂ ਸਕਦਾ। ਸਾਰਸ ਉੱਥੇ ਕਿਵੇਂ ਰਵੇਗਾ ? ਇਹ ਵੀਡੀਓ ਕਾਫੀ ਦੇਖੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਮੇਠੀ ਦੇ ਜੰਗਲਾਤ ਵਿਭਾਗ ਦੀ ਟੀਮ ਨੇ ਐਡੀਸ਼ਨਲ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫਾਰੈਸਟ ਦੇ ਹੁਕਮਾਂ ‘ਤੇ ਰਾਏਬਰੇਲੀ ਦੇ ਸਮਸਪੁਰ ਬਰਡ ਸੈਂਚੂਰੀ ‘ਚ ਸਾਰਸ ਨੂੰ ਛੱਡ ਦਿੱਤਾ ਹੈ।