ਦਿੱਲੀ ਏਅਰਪੋਰਟ ‘ਤੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਇੱਕ ਕਾਰ ਇੰਡੀਗੋ ਜਹਾਜ਼ ਦੇ ਹੇਠਾਂ ਆ ਗਈ। ਹਾਲਾਂਕਿ ਕਾਰ ਜਹਾਜ਼ ਦੇ ਪਹੀਆਂ ਨਾਲ ਟਕਰਾਉਣ ਤੋਂ ਬਚ ਗਈ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਗੋ ਫਸਟ ਏਅਰਲਾਈਨ ਦੀ ਸੀ।
ਇਹ ਹਾਦਸਾ ਹਵਾਈ ਅੱਡੇ ਦੇ ਟੀ2 ਟਰਮੀਨਲ ਦੇ ਸਟੈਂਡ ਨੰਬਰ 201 ‘ਤੇ ਵਾਪਰਿਆ, ਜਿੱਥੇ ਇੱਕ ਗੋ ਫਸਟ ਏਅਰਲਾਈਨ ਦੀ ਕਾਰ ਇੰਡੀਗੋ ਦੀ A320neoFlight ਦੇ ਹੇਠਾਂ ਆ ਗਈ। ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਇੰਡੀਗੋ ਦੀ ਫਲਾਈਟ ਪਟਨਾ ਲਈ ਉਡਾਣ ਭਰਨ ਵਾਲੀ ਸੀ, ਜਦੋਂ ਇਕ ਕਾਰ ਉਸ ਦੇ ਹੇਠਾਂ ਆ ਗਈ। ਹਾਲਾਂਕਿ ਕਾਰ ਜਹਾਜ਼ ਦੇ ਪਹੀਆਂ ਨਾਲ ਟਕਰਾਉਣ ਤੋਂ ਬਚ ਗਈ। ਇਸ ਤੋਂ ਬਾਅਦ ਜਹਾਜ਼ ਨੇ ਵੀ ਪਟਨਾ ਲਈ ਉਡਾਣ ਭਰੀ।