ਝਾਰਖੰਡ ਦੇ ਧਨਬਾਦ ‘ਚ ਅਸਮਾਨ ‘ਚ ਸਵਾਰੀ ਲੈ ਰਿਹਾ ਇਕ ਗਲਾਈਡਰ ਇਕ ਘਰ ‘ਤੇ ਜਾ ਡਿੱਗਿਆ । ਇਸ ਘਟਨਾ ‘ਚ ਪਾਇਲਟ ਅਤੇ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ । ਜਾਂਚ ਵਿੱਚ ਸਾਰੇ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ।
ਇਸ ‘ਚ ਗਲਾਈਡਰ ਸ਼ਾਮ ਕਰੀਬ 5.30 ਵਜੇ ਬਰਵਾਡਾ ਹਵਾਈ ਪੱਟੀ ਤੋਂ ਉਡਾਣ ਭਰਦਾ ਹੈ। ਜਿਵੇਂ ਹੀ ਗਲਾਈਡਰ ਹਵਾ ਵਿੱਚ ਜਾਂਦਾ ਹੈ, 1 ਮਿੰਟ 16 ਸਕਿੰਟ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਘਰ ਵਿੱਚ ਇਹ ਗਲਾਈਡਰ ਜਾ ਕੇ ਡਿੱਗਦਾ ਹੈ, ਉੱਥੇ ਦੇ ਲੋਕ ਰੌਲਾ ਪਾਉਂਦੇ ਹਨ, ਅਵਾਜ਼ਾਂ ਮਾਰਦੇ ਹਨ,ਪਰ ਹਾਦਸਾ ਨਹੀਂ ਟਾਲਦਾ ।
ਇਹ ਗਲਾਈਡਰ ਸ਼ਹਿਰ ਦੇ ਉੱਪਰ ਘੁੰਮ ਰਿਹਾ ਸੀ। ਇਸ ਦੌਰਾਨ ਤਕਨੀਕੀ ਖਰਾਬੀ ਹੋਣ ਕਾਰਨ ਗਲਾਈਡਰ ਬੇਕਾਬੂ ਹੋ ਕੇ ਬਿਰਸਾ ਮੁੰਡਾ ਪਾਰਕ ਨੇੜੇ ਇਕ ਘਰ ‘ਤੇ ਜਾ ਕੇ ਡਿੱਗਦਾ ਹੈ । ਗਲਾਈਡਰ ਬੁਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਹੈ, ਵਿੱਚ ਬੈਠੇ ਪਾਇਲਟ ਅਤੇ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹਨ। ਜ਼ਖਮੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਘਟਨਾ ‘ਚ ਪਾਇਲਟ ਦੇ ਨਾਲ ਇਕ ਯਾਤਰੀ ਵੀ ਜ਼ਖਮੀ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਯਾਤਰੀ ਬਿਹਾਰ ਦਾ ਰਹਿਣ ਵਾਲਾ ਹੈ। ਧਨਬਾਦ ਵਿੱਚ ਆਪਣੇ ਚਾਚੇ ਦੇ ਘਰ ਰੁੱਕਿਆ ਸੀ । ਉਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਪਾਇਲਟ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ |