‘ਛਿੱਕ’ ਦਾ ਆ ਜਾਣਾ ਸਰੀਰ ਲਈ ਸਿਹਤਮੰਦ ਹੁੰਦਾ ਹੈ,ਪਰ ਜੇਕਰ ਤੁਸੀਂ ਛਿੱਕ ਰੁਕਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਸੁਣਨਾ ਬੰਦ ਹੋ ਸਕਦਾ ਹੈ ਤੇ ਦਿਮਾਗ ਦੀਆਂ ਨਾੜਾ ਫਟ ਜਾਣ ਦਾ ਵੀ ਖ਼ਤਰਾ ਹੋ ਸਕਦਾ ਹੈ। ਇਸੇ ਤਰ੍ਹਾਂ ਦੀ ਘਟਨਾ ਇੱਕ ਅਮਰੀਕੀ ਸ਼ਕਸ ਨਾਲ ਵਾਪਰੀ ਹੈ। ਵਿਅਕਤੀ ਨੂੰ ਲਗਾਤਾਰ ਛਿਕਾ ਆ ਰਹੀਆਂ ਸੀ। ਇਸ ਗੱਲ ਤੋਂ ਤੰਗ ਹੋ ਕੇ ਉਸ ਵਿਅਕਤੀ ਨੇ ਛਿੱਕ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੂੰ ਇਕਦਮ ਏਨੀ ਜਿਆਦਾ ਤੇਜ਼ ਛਿੱਕ ਆ ਗਈ ਕਿ ਉਸ ਦੇ ਦਿਮਾਗ਼ ਦੀਆਂ ਨਸਾ ਹੀ ਫਟ ਗਈਆਂ। ਦਿਮਾਗ ਦੇ ਵਿੱਚੋ ਖੂਨ ਨਿਕਲਣਾ ਲੱਗ ਗਿਆ। ਉਸ ਵਿਅਕਤੀ ਨੂੰ ਬਚਣ ਦੀ ਕੋਈ ਉਮੀਦ ਨਹੀਂ ਸੀ ਪਰ ਡਾਕਟਰਾਂ ਨੇ ਉਸ ਦੀਆਂ ਤਿੰਨ ਸਰਜਰੀਆਂ ਕਰਕੇ ਉਸ ਦੀ ਜਾਨ ਬਚਾ ਲਈ।
ਇਹ ਜਾਣਕਾਰੀ ਅਲਬਾਮਾ ਸ਼ਹਿਰ ਦੇ ਰਹਿਣ ਵਾਲੇ 26 ਸਾਲਾ ਸੈਮ ਮੈਸੀਨਾ ਨੇ ਦਿੱਤੀ ਹੈ | ਉਸ ਨੇ ਕਿਹਾ ਕਿ ਉਹ ਬੈੱਡ ‘ਤੇ ਅਰਾਮ ਕਰ ਰਿਹਾ ਸੀ ਕਿ ਉਸ ਨੂੰ ਵਾਰ-ਵਾਰ ਛਿੱਕ ਆਉਣ ਲੱਗ ਗਈ। ਉਸ ਨੇ ਛਿੱਕਾਂ ਨੂੰ ਰੋਕ ਲੈਣ ਦੀ ਕੋਸ਼ਿਸ਼ ਕਰ ਲਈ ਪਰ ਫਿਰ ਉਸ ਨੂੰ ਏਨੀ ਜਿਆਦਾ ਜ਼ੋਰਦਾਰ ਛਿੱਕ ਆ ਗਈ ਕਿ ਦਿਮਾਗ ਦੀਆਂ ਨਸਾ ‘ਚ ਧਮਾਕਾ ਹੋਇਆ ਅਤੇ ਨਾੜੀਆਂ ਫਟ ਚੁੱਕੀਆਂ ਸੀ । ਇੰਨਾ ਖ਼ਤਰਨਾਕ ਧਮਾਕਾ ਸੀ ਕਿ ਸਿਰ ਅਤੇ ਨੱਕ ਵਿੱਚੋਂ ਖੂਨ ਨਿਕਲਣ ਲੱਗ ਗਿਆ। ਸੈਮ ਮੈਸੀਨਾ ਨੂੰ ਅਟੈਕ ਆਇਆ ਅਤੇ ਉਹ ਬੇਹੋਸ਼ ਹੋਇਆ ਮਿਲਿਆ ।
ਉਸ ਨੇ ਅੱਗੇ ਕਿਹਾ ਕਿ ਬੇਹੋਸ਼ ਹੋ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਮਾਤਾ ਨੂੰ ਫੋਨ ਲੈ ਲਿਆ ਸੀ। ਆਪਣੀ ਗਰਲਫ੍ਰੈਂਡ ਨੂੰ ਵੀ ਦੱਸ ਦਿੱਤਾ ਸੀ, ਜਿਸ ਨੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ। ਜਦੋਂ ਡਾਕਟਰਾਂ ਨੇ ਉਸ ਦੀ ਹਾਲਤ ਦੇਖੀ ਤਾਂ ਉਹ ਚੋਂਕ ਗਏ ਸੀ। ਸੈਮ ਦੇ ਦਿਮਾਗ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਡਾਕਟਰਾਂ ਨੇ ਹਫ਼ਤੇ ਵਿੱਚ ਤਿੰਨ ਸਰਜਰੀ ਕੀਤੀ ਤੇ ਉਸ ਦੇ 27 ਟਾਂਕੇ ਵੀ ਲਗਾਏ ਹੋਏ ਹਨ। ਹਸਪਤਾਲ ਦੇ ਆਈਸੀਯੂ ਵਿੱਚ ਇੱਕ ਮਹੀਨਾ ਤੱਕ ਰਹਿਣ ਤੋਂ ਬਾਅਦ ਵਿਅਕਤੀ ਦੀ ਸਿਹਤ ਥੋੜੀ ਠੀਕ ਹੋ ਹੋਈ ਹੈ ਪਰ ਉਸ ਨੂੰ ਹਾਲੇ ਵੀ ਚੱਕਰ ਆਉਣੇ ਬੰਦ ਨਹੀਂ ਹੋ ਰਹੇ ।