Friday, November 15, 2024
HomeEntertainmentਜਾਣੋ ਰਣਬੀਰ ਕਪੂਰ -ਆਲੀਆ ਭੱਟ ਦੇ ਵਿਆਹ ਦੇ ਖਾਸ ਪ੍ਰੋਗਰਾਮ, ਇਸ ਦਿਨ...

ਜਾਣੋ ਰਣਬੀਰ ਕਪੂਰ -ਆਲੀਆ ਭੱਟ ਦੇ ਵਿਆਹ ਦੇ ਖਾਸ ਪ੍ਰੋਗਰਾਮ, ਇਸ ਦਿਨ ਹੋਵੇਗੀ ਸ਼ੁਰੂਆਤ

Ranbir Kapoor-Alia Bhatt Wedding Date: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਦੋਵੇਂ 13 ਤੋਂ 18 ਅਪ੍ਰੈਲ ਦੇ ਵਿਚਕਾਰ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਦੋਵਾਂ ਦਾ ਵਿਆਹ ਆਰਕੇ ਹਾਊਸ ‘ਵਾਸਤੂ’ ‘ਚ ਤੈਅ ਹੋ ਗਿਆ ਹੈ। ਖਬਰਾਂ ਨੇ ਕੀ ਉਨ੍ਹਾਂ ਦੇ ਵਿਆਹ ਵਿੱਚ ਕਈ ਵੱਡੇ ਸਿਤਾਰੇ ਸ਼ਾਮਲ ਹੋਣਗੇ। ਵਿਆਹ ਦੀ ਤਰੀਕ ਦੇ ਬਾਅਦ ਹੀ ਹੁਣ ਸੰਗੀਤ ਤੋਂ ਲੈ ਕੇ ਮਹਿੰਦੀ ਨਾਈਟ ਤੱਕ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ। ਆਲੀਆ ਤੇ ਰਣਬੀਰ ਦੇ ਵਿਆਹ ਸੰਬੰਧੀ ਜਾਣਨ ਲਈ ਪੂਰੀ ਖਬਰ ਜ਼ਰੂਰ ਪੜ੍ਹੋ।

ਇਸ ਦਿਨ ਸੱਤ ਫੇਰੇ ਲੱਗਣਗੇ

ਖਬਰਾਂ ਮੁਤਾਬਕ ਇਸ ਖੂਬਸੂਰਤ ਜੋੜੀ ਦੀ ਮਹਿੰਦੀ ਨਾਈਟ 13 ਅਪ੍ਰੈਲ ਨੂੰ ਹੈ। ਇਸ ਦੇ ਨਾਲ ਹੀ ਸੰਗੀਤ ਦਾ ਪ੍ਰੋਗਰਾਮ 14 ਅਪ੍ਰੈਲ ਨੂੰ ਰੱਖਿਆ ਗਿਆ ਹੈ। ਵਿਆਹ 15 ਅਪ੍ਰੈਲ ਨੂੰ ਹੋਵੇਗਾ। ਤਿੰਨ ਦਿਨਾਂ ਦੇ ਪ੍ਰੋਗਰਾਮ ਵਿੱਚ ਹਰ ਕੋਈ ਬਹੁਤ ਰੁੱਝਿਆ ਹੋਇਆ ਹੈ। ਉਨ੍ਹਾਂ ਦੇ ਵਿਆਹ ਦੀ ਖਬਰ ਸੁਣ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਇਸ ਸ਼ਾਹੀ ਵਿਆਹ ‘ਚ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਦੇ ਆਉਣ ਦੀ ਉਮੀਦ ਹੈ। ਇਸ ‘ਚ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ, ਕਰਨ ਜੌਹਰ, ਜ਼ੋਇਆ ਅਖਤਰ, ਡਿਜ਼ਾਈਨਰ ਮਸਾਬਾ ਗੁਪਤਾ, ਅਦਾਕਾਰ ਵਰੁਣ ਧਵਨ ਅਤੇ ਉਨ੍ਹਾਂ ਦੇ ਭਰਾ ਰੋਹਿਤ ਧਵਨ ਦੇ ਨਾਂ ਸ਼ਾਮਲ ਹਨ। ਆਲੀਆ ਭੱਟ ਅਤੇ ਰਣਬੀਰ ਕਪੂਰ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਚੋਂ ਇੱਕ ਹਨ। ਆਲੀਆ ਨੇ ਕਈ ਵਾਰ ਕਬੂਲ ਕੀਤਾ ਹੈ ਕਿ ਬਚਪਨ ‘ਚ ਰਣਬੀਰ ਉਸ ਦਾ ਕ੍ਰਸ਼ ਹੁੰਦਾ ਸੀ। ਆਲੀਆ ਅਤੇ ਰਣਬੀਰ ਦੀ ਪਹਿਲੀ ਮੁਲਾਕਾਤ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਲਿਕਾ ਵਧੂ’ ਦੇ ਸਿਲਸਿਲੇ ਵਿਚ ਹੋਈ ਸੀ, ਜੋ ਅੱਜ ਤੱਕ ਨਹੀਂ ਬਣ ਸਕੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜਲਦ ਹੀ ਫਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣਗੇ। ਦੋਵਾਂ ਦੀ ਪ੍ਰੇਮ ਕਹਾਣੀ ਇਸ ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਦੋਵੇਂ ਕੁਝ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਫਿਲਮ ‘ਚ ਮੌਨੀ ਰਾਏ ਅਤੇ ਅਮਿਤਾਭ ਬੱਚਨ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਸੰਭਾਲਿਆ ਹੈ। ਫਿਲਹਾਲ ਦਰਸ਼ਕ ਇਸ ਜੋੜੀ ਨੂੰ ਇੱਕਠੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments