Friday, November 15, 2024
HomeBreakingਜਾਣੋ ਕਿਉਂ ਹੋਇਆ ਦੁੱਧ ਦੀਆ ਕੀਮਤਾਂ ਵਿੱਚ ਵਾਧਾ ,10 ਮਹੀਨਿਆਂ ਵਿੱਚ 12...

ਜਾਣੋ ਕਿਉਂ ਹੋਇਆ ਦੁੱਧ ਦੀਆ ਕੀਮਤਾਂ ਵਿੱਚ ਵਾਧਾ ,10 ਮਹੀਨਿਆਂ ਵਿੱਚ 12 ਰੁਪਏ ਵਧੀ ਕੀਮਤ |

ਦੁੱਧ ਦੇ ਵਾਪਾਰੀਆ ਦਾ ਕਹਿਣਾ ਹੈ ਕਿ ਹੁਣ ਗਰਮੀਆਂ ਸ਼ੁਰੂ ਹੋਣ ‘ਤੇ ਦੁੱਧ ਦੀਆਂ ਕੀਮਤਾਂ ‘ਚ ਫਿਰ ਵਾਧਾ ਹੋ ਰਿਹਾ ਹੈ। ਜਾਣੋ ਕੀ ਹੈ ਇਸ ਦਾ ਕਾਰਨ ?

ਦੱਸਿਆ ਜਾ ਰਿਹਾ ਹੈ ਕੀ ਅਮੂਲ ਕੰਪਨੀ ਨੇ ਦੁੱਧ ਦੀਆ ਕੀਮਤਾਂ ਚ ਵਾਧਾ ਕੀਤਾ ਹੈ | ਹੁਣ ਇਹ ਵਾਧਾ 3 ਰੁਪਏ ਪ੍ਰਤੀ ਲੀਟਰ ਦਾ ਕੀਤਾ ਗਿਆ ਹੈ ਜੋ ਕੀ ਬਹੁਤ ਜਲਦੀ ਲਾਗੂ ਕੀਤਾ ਗਿਆ। ਕੀਮਤਾਂ ਦੇ ਵਾਧੇ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ, ਅਮੂਲ ਤਾਜ਼ਾ ਦੀ ਕੀਮਤ 54 ਰੁਪਏ ਪ੍ਰਤੀ ਲੀਟਰ, ਅਮੂਲ ਗਾਂ ਦੇ ਦੁੱਧ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਤੇ ਅਮੂਲ ਮੱਝ ਦੇ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਹੋ ਗਈ ਹੈ।ਖ਼ਬਰ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ10 ਮਹੀਨਿਆਂ ਵਿੱਚ ਦੁੱਧ ਦੇ ਰੇਟ ਚ 12 ਰੁਪਏ ਦਾ ਵਾਧਾ ਹੋਇਆ ਹੈ ਪਿਛਲੇ ਕੁਝ ਸਾਲਾਂ ‘ਚ ਦੁੱਧ ਦੀ ਕੀਮਤ ਵੀ ਨਹੀਂ ਵਧੀ ਸੀ। ਅਪ੍ਰੈਲ 2013 ਤੋਂ ਮਈ 2014 ਦੌਰਾਨ ਦੁੱਧ ਦੀਆਂ ਕੀਮਤਾਂ ‘ਚ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਦੁੱਧ ਦੇ ਵਪਾਰ ਨਾਲ ਜੁੜੇ ਲੋਕਾਂ ਨੇ ਦੱਸਿਆ ਹੈ ਕਿ ਹੁਣ ਗਰਮੀਆਂ ਸ਼ੁਰੂ ਹੋਣ ‘ਤੇ ਦੁੱਧ ਦੀਆਂ ਕੀਮਤਾਂ ‘ਚ ਫਿਰ ਵਾਧਾ ਹੋਵੇਗਾ

ਖ਼ਬਰ ਦੇ ਅਨੁਸਾਰ 2022 ਵਿੱਚ, ਦਿੱਲੀ ਵਿੱਚ ਅਮੂਲ ਦੁੱਧ ਦੀ ਕੀਮਤ 58 ਰੁਪਏ ਤੋਂ ਵਧ ਕੇ 66 ਰੁਪਏ ਪ੍ਰਤੀ ਲੀਟਰ ਹੋ ਗਈ। ਦੂਸਰੇ ਪਾਸੇ, ਮਦਰ ਡੇਅਰੀ ਦੀ ਕੀਮਤ 5 ਮਾਰਚ ਤੋਂ 27 ਦਸੰਬਰ, 2022 ਦੌਰਾਨ 57 ਰੁਪਏ ਤੋਂ ਵਧ ਕੇ 66 ਰੁਪਏ ਪ੍ਰਤੀ ਲੀਟਰ ਹੋ ਗਈ। । ਵੱਡੀ ਗੱਲ ਹੈ ਕਿ ਅੱਠ ਸਾਲਾਂ ਵਿੱਚ ਦੁੱਧ ਦੀ ਕੀਮਤ ਵਿੱਚ 10 ਰੁਪਏ ਵਾਧਾ ਹੋਇਆ ।

ਕੀਮਤਾਂ ਦੋ ਕਾਰਨਾਂ ਕਰਕੇ ਵੱਧ ਰਹੀਆਂ ਨੇ ,ਪਹਿਲਾ ਪਸ਼ੂ ਚਾਰੇ ਅਤੇ ਪਸ਼ੂ ਖੁਰਾਕ ਦੀਆਂ ਕੀਮਤਾਂ ਵਿੱਚ ਵਾਧਾ ਦੂਸਰਾ ਕਰੋਨਾ ਸਮੇ ਦੁੱਧ ਦੀ ਵਿਕਰੀ ਨਾ ਹੋਣ ਕਰਕੇ ਪਸ਼ੂ ਪਾਲਕਾਂ ਨੇ ਆਪਣੇ ਪਸ਼ੂਆਂ ਦੀ ਗਿਣਤੀ ਘਟਾ ਤੇ ਸੀ |ਦੇਸ਼ ਵਿੱਚ ਫੈਲੀ ਚਮੜੀ ਦੀ ਬਿਮਾਰੀ ਨੇ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਬਿਮਾਰੀ ਫੈਲਣ ਕਾਰਣ ਕਾਫੀ ਗਾਵਾਂ ਦੀ ਮੌਤ ਹੋ ਗਈ। ਇਸ ਕਾਰਨ ਦੁੱਧ ਦਾ ਉਤਪਾਦਨ ਘਟ ਗਿਆ। 2021 ਦੇ ਮੁਕਾਬਲੇ ਸਾਲ 2022 ਵਿੱਚ ਪਸ਼ੂਆਂ ਦੀ ਖੁਰਾਕ ਦੀ ਕੀਮਤ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ। ਖਲ, ਕਪਾਹ, ਚੂਰੀ ਅਤੇ ਫੀਡ ਦੇ ਭਾਅ ਲਗਾਤਾਰ ਵਧ ਰਹੇ ਹਨ। ਸੁੱਕੇ ਅਤੇ ਹਰੇ ਚਾਰੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਹਰੇ ਚਾਰੇ ਦਾ ਵੀ ਭਾਰੀ ਨੁਕਸਾਨ ਹੋਇਆ। ਹਰੇ ਚਾਰੇ ਦੀ ਕਮੀ ਹੋਣ ਕਾਰਨ ਵੀ ਦੁੱਧ ਦੇ ਵਪਾਰ ਦਾ ਨੁਕਸਾਨ  ਹੋ ਰਿਹਾ ਹੈ |

RELATED ARTICLES

LEAVE A REPLY

Please enter your comment!
Please enter your name here

Most Popular

Recent Comments