ਜਲੰਧਰ ਦੇ ਗੁਰੂ ਨਾਨਕ ਪੁਰਾ ਇਲਾਕੇ ‘ਚ ਲੋਕਾਂ ਦੀ ਗ਼ਲਤੀ ਦੇਖਣ ਨੂੰ ਮਿਲੀ ਹੈ। ਸਿਟੀ ਰੇਲਵੇ ਸਟੇਸ਼ਨ ਤੋਂ ਦਾਦਰੀ ਜਾਣ ਵਾਲੀ ਰੇਲ ਗੱਡੀ ਗੁਰੂ ਨਾਨਕਪੁਰਾ ਫਾਟਕ ਨੇੜੇ ਪਹੁੰਚੀ ਤਾਂ ਗਾਰਡਾਂ ਨੇ ਫਾਟਕ ਨੂੰ ਬੰਦ ਕੀਤਾ ਪਰ ਲੋਕ ਆਪਣੇ ਦੋਪਹੀਆ ਵਾਹਨਾਂ ’ਤੇ ਫਾਟਕ ਨੂੰ ਟੱਪਦੇ ਰਹੇ। ਇਸ ਦੌਰਾਨ ਖੁਸ਼ਨਸੀਬੀ ਤਾਂ ਇਹ ਸੀ ਕਿ ਰੇਲ ਗੱਡੀ ਦੇ ਪਾਇਲਟ ਨੇ ਲੋਕਾਂ ਨੂੰ ਦੇਖ ਕੇ ਰੇਲਗੱਡੀ ਰੋਕ ਦਿੱਤੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਬਹੁਤ ਔਖੇ ਹੋ ਕੇ ਗਾਰਡ ਨੇ ਕੁਝ ਲੋਕਾਂ ਦੀ ਸਹਾਇਤਾ ਲੈ ਕੇ ਆਵਾਜਾਈ ਤੇ ਰੋਕ ਲਗਾਈ। ਦੂਜੇ ਪਾਸੇ ਰੇਲਗੱਡੀ ਦੇ ਪਾਇਲਟ ਨੇ ਲੋਕਾਂ ਦੀ ਭੀੜ ਨੂੰ ਵੇਖ ਕੇ ਬ੍ਰੇਕ ਲਗਾ ਲਈ। ਜਿਸ ਵੇਲੇ ਪਾਇਲਟ ਨੇ ਹਾਰਨ ਵਜਾਇਆ ਤਾਂ ਲੋਕਾਂ ਨੇ ਰੇਲਵੇ ਲਾਈਨ ਪਾਰ ਕਰਨੀ ਬੰਦ ਕਰ ਦਿੱਤੀ। ਇਸ ਤੋਂ ਮਗਰੋਂ ਰੇਲਗੱਡੀ ਲੰਘ ਗਈ ਸੀ।
ਲੋਕ ਕਿਸੇ ਜਗ੍ਹਾ ਪਹੁੰਚਣ ਦੀ ਕਾਹਲੀ ਵਿੱਚ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ। ਜਦੋਂ ਰੇਲਗੱਡੀ ਗੁਰੂਨਾਨਕਪੁਰਾ ਫਾਟਕ ਤੋਂ ਲੰਘ ਰਹੀ ਸੀ ਤਾਂ ਫਾਟਕ ਦੇ ਅੰਦਰ ਕੁਝ ਦੋਪਹੀਆ ਵਾਹਨ ਖੜ੍ਹੇ ਹੋਏ ਸੀ। ਜਦੋਂ ਗਾਰਡ ਨੇ ਉਨ੍ਹਾਂ ਨੂੰ ਆਪਣੇ ਵਾਹਨ ਗੇਟ ਤੋਂ ਬਾਹਰ ਕੱਢਣ ਲਈ ਕਹਿ ਦਿੱਤਾ ਤਾਂ ਲੋਕ ਗਾਰਡ ਨਾਲ ਹੀ ਬਹਿਸ ਕਰਨ ਲੱਗ ਗਏ ਪਰ ਭੀੜ ਵੱਧ ਹੋਣ ਦੀ ਵਜ੍ਹਾ ਨਾਲ ਵਾਹਨ ਨਿਕਲ ਨਹੀਂ ਸਕਦੇ ਸੀ । ਫਿਰ ਪਾਇਲਟ ਨੇ ਹਾਰਨ ਵਜਾਇਆ ਤੇ ਰੇਲਗੱਡੀ ਨੂੰ ਹੌਲੀ-ਹੌਲੀ ਫਾਟਕ ਕੋਲੋਂ ਕੱਢ ਲਿਆ।