ਜਲੰਧਰ ‘ਚ ਗਿਰਵੀ ਰੱਖੇ ਗਹਿਣਿਆਂ ਦਾ ਝਗੜਾ ਸੁਲਝਾਉਣ ਆਏ ਜੱਜ ਨਾਮ ਦੇ ਪ੍ਰਧਾਨ ਤੇ ਸਰਾਫਾ ਬਾਜ਼ਾਰ ‘ਚ ਜਲਣਸ਼ੀਲ ਪਦਾਰਥ ਪਾ ਕੇ ਅੱਗ ਲੈ ਦਿੱਤੀ ਗਈ ਹੈ। ਇਸ ਹਮਲੇ ‘ਚ ਪ੍ਰਧਾਨ ਬੁਰੀ ਤਰ੍ਹਾਂ ਨਾਲ ਸੜ ਗਏ ਹਨ। ਆਸਪਾਸ ਦੇ ਲੋਕ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਹਨ। ਪ੍ਰਧਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਧਾਨ ਜਿਸ ਪਾਰਟੀ ਦਾ ਝਗੜਾ ਸੁਲਝਾਉਣ ਆਏ ਸੀ, ਉਨ੍ਹਾਂ ਦੇ ਬੰਗਾਲੀ ਨਾਂ ਦੇ ਵਿਅਕਤੀ ਨੇ ਸੋਨੇ-ਚਾਂਦੀ ਦੇ ਗਹਿਣੇ ਪਿਘਲਾਉਣ ਲਈ ਵਰਤਿਆ ਜਾਣ ਵਾਲਾ ਕੈਮੀਕਲ ਉਨ੍ਹਾਂ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਨੂੰ ਸਾਰਿਆਂ ਦੇ ਸਾਹਮਣੇ ਅੱਗ ਲਗਾ ਦਿੱਤੀ ਗਈ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਸੜ ਚੁੱਕੇ ਸੀ। ਇਸ ਹਮਲੇ ਤੋਂ ਬਾਅਦ ਲੋਕਾਂ ਨੇ ਕੈਮੀਕਲ ਪਾਉਣ ਵਾਲੇ ਵਿਅਕਤੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਇਸ ਘਟਨਾ ‘ਚ ਪ੍ਰਧਾਨ ਦੇ ਨੇੜੇ ਖੜ੍ਹਾ ਵਿਅਕਤੀ ਵੀ ਸੜ ਗਿਆ। ਉਹ ਵਿਅਕਤੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਆਸਪਾਸ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਝਗੜਾ ਸਿਰਫ 1500 ਰੁਪਏ ਦੇ ਗਹਿਣਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਝਗੜਾ ਇੰਨਾ ਜਿਆਦਾ ਹੋ ਗਿਆ ਕਿ ਗੁੱਸੇ ‘ਚ ਆਏ ਬੰਗਾਲੀ ਨੇ ਮਸਲਾ ਸੁਲਝਾਉਣ ਆਏ ਪ੍ਰਧਾਨ ‘ਤੇ ਹੀ ਕੈਮੀਕਲ ਸੁੱਟ ਦਿੱਤਾ।