Friday, November 15, 2024
Homeaccidentਚੰਡੀਗੜ੍ਹ 'ਚ ਕਾਰ ਦੀ ਟੱਕਰ ਨਾਲ ਮਹਿਲਾ ਕਾਂਸਟੇਬਲ ਦੀ ਹੋਈ ਮੌਤ, 9...

ਚੰਡੀਗੜ੍ਹ ‘ਚ ਕਾਰ ਦੀ ਟੱਕਰ ਨਾਲ ਮਹਿਲਾ ਕਾਂਸਟੇਬਲ ਦੀ ਹੋਈ ਮੌਤ, 9 ਸਾਲ ਦੇ ਪੁੱਤਰ ਦੀ ਹਾਲਤ ਗੰਭੀਰ |

ਚੰਡੀਗੜ੍ਹ ਦੇ ਨੇੜੇ ਮਨੀਮਾਜਰਾ ‘ਚ ਕਾਰ ਦੀ ਟੱਕਰ ਹੋਣ ਨਾਲ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦਾ 9 ਸਾਲ ਦੇ ਪੁੱਤਰ ਗੰਭੀਰ ਜ਼ਖਮੀ ਹੋਇਆ ਹੈ। ਸਿਰ ‘ਤੇ ਗੰਭੀਰ ਸੱਟ ਲੱਗਣ ਦੇ ਕਾਰਨ ਉਨ੍ਹਾਂ ਦਾ ਪੀਜੀਆਈ ‘ਚ ਇਲਾਜ ਹੋ ਰਿਹਾ ਹੈ। ਮ੍ਰਿਤਕ ਔਰਤ ਦੀ ਪਛਾਣ ਸ਼ਾਰਦਾ ਵਜੋਂ ਕੀਤੀ ਗਈ ਹੈ। ਇਸ ਘਟਨਾ ‘ਚ ਸ਼ਾਰਦਾ ਦੇ ਸਿਰ ਅਤੇ ਪਸਲੀਆਂ ‘ਤੇ ਕਾਫੀ ਸੱਟਾਂ ਲੱਗੀਆਂ ਸੀ।

ਜਾਣਕਾਰੀ ਦੇ ਅਨੁਸਾਰ ਸਕੂਟਰੀ ‘ਤੇ ਸਵਾਰ ਮਹਿਲਾ ਕਾਂਸਟੇਬਲ ਅਤੇ ਉਸਦੇ ਪੁੱਤਰ ਨੂੰ ਟੱਕਰ ਮਾਰ ਕੇ ਦੋਸ਼ੀ ਮੌਕੇ ‘ਤੇ ਹੀ ਗੱਡੀ ਨੂੰ ਛੱਡ ਕੇ ਭੱਜ ਗਿਆ ਸੀ। ਥਾਣਾ ਮਨੀਮਾਜਰਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕਰਦੇ ਹੋਏ ਕਾਰ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਦੀ ਭਾਲ ਕੀਤੀ ਅਤੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ। ਦੋਸ਼ੀ ਦੀ ਪਛਾਣ ਰਾਜਾ ਕੁਮਾਰ ਸ਼ਰਮਾ (21) ਵਜੋਂ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ 20 ਅਪ੍ਰੈਲ ਨੂੰ ਦੋਸ਼ੀ ਕਾਰ ਚਾਲਕ ਨੇ ਮਨੀਮਾਜਰਾ ‘ਚ ਸਕੂਟਰੀ ਤੇ ਸਵਾਰ ਮਹਿਲਾ ਕਾਂਸਟੇਬਲ ਤੇ ਉਸਦੇ ਪੁੱਤਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਦੋਵੇਂ ਮਾਂ-ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ | ਪੁਲਿਸ ਮੁਲਾਜ਼ਮਾਂ ਵੱਲੋ ਉਨ੍ਹਾਂ ਨੂੰ ਤੁਰੰਤ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਸ਼ੁਰੂ ਤੋਂ ਹੀ ਡਾਕਟਰ ਦੋਵਾਂ ਦੀ ਨਾਜ਼ੁਕ ਹਾਲਤ ਬਾਰੇ ਦੱਸ ਰਹੇ ਸੀ। ਕਾਂਸਟੇਬਲ ਸ਼ਾਰਦਾ ਨੇ ਬੀਤੀ ਰਾਤ 3 ਵਜੇ ਦਮ ਤੋੜ ਦਿੱਤਾ ।

RELATED ARTICLES

LEAVE A REPLY

Please enter your comment!
Please enter your name here

Most Popular

Recent Comments