ਚਾਹ ਪੀਣੀ ਹਰੇਕ ਨੂੰ ਪਸੰਦ ਹੁੰਦੀ ਹੈ ,ਹਰ ਦੂਸਰਾ ਬੰਦਾ ਚਾਹ ਦਾ ਦੀਵਾਨਾ ਹੁੰਦਾ ਹੈ ,ਪਰ ਅੱਜ ਕੁੱਝ ਅਜਿਹੀਆਂ ਚੀਜ਼ਾਂ ਦੇ ਨਾਮ ਦੱਸਾਂਗੇ ਜਿਨ੍ਹਾਂ ਨੂੰ ਚਾਹ ਨਾਲ ਲੈਣ ਨਾਲ ਤੁਸੀਂ ਬਹੁਤ ਬਿਮਾਰ ਹੋ ਸਕਦੇ ਹੋ ,ਚਲੋ ਦੱਸਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਚਾਹ ਨਾਲ ਬਿਲਕੁਲ ਖਾਣਾ ਜਾ ਪੀਣਾ ਨਹੀਂ
1.ਚਾਹ ਪੀਂਦੇ ਸਮੇਂ ਆਇਰਨ ਯੁਕਤ ਭੋਜਨ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਅਨਾਜ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਾਹਿਰਾਂ ਦੇ ਅਨੁਸਾਰ, ਚਾਹ ਵਿੱਚ ਟੈਨਿਨ ਅਤੇ ਆਕਸਲੇਟਸ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਇਹਨਾਂ ਭੋਜਨਾਂ ਤੋਂ ਆਇਰਨ ਨੂੰ ਜਜ਼ਬ ਕਰਨ ਤੋਂ ਰੋਕਦੇ ਹਨ।
2. ਨਿੰਬੂ ਦਾ ਦੁੱਧ ਵਾਲੀ ਚਾਹ ਦੇ ਨਾਲ ਸੇਵਨ ਕਰਨਾ ਚੰਗਾ ਸਾਬਤ ਨਹੀਂ ਹੁੰਦਾ। ਹਾਲਾਂਕਿ ਨਿੰਬੂ ਚਾਹ ਭਾਰ ਘਟਾਉਣ ਲਈ ਇੱਕ ਪ੍ਰਸਿੱਧ ਡਰਿੰਕ ਹੈ। ਪਰ ਚਾਹ ਦੀਆਂ ਪੱਤੀਆਂ ਨੂੰ ਨਿੰਬੂ ਦੇ ਨਾਲ ਮਿਲਾ ਕੇ ਪੀਣ ਨਾਲ ਹਾਈ ਐਸਿਡਿਟੀ, ਐਸਿਡ ਰਿਫਲਕਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨਿੰਬੂ ਚਾਹ ਦਾ ਸੇਵਨ ਕਦੇ ਵੀ ਸਵੇਰੇ ਨਹੀਂ ਕਰਨਾ ਚਾਹੀਦਾ। ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਿੰਬੂ ਵਾਲੀ ਚਾਹ ਤੋਂ ਪਰਹੇਜ਼ ਕਰਨਾ ਬਿਹਤਰ ਹੋਵੇਗਾ।
3.ਹਲਦੀ ਸਭ ਤੋਂ ਵਧੀਆ ਅਤੇ ਤਾਕਤਵਰ ਮਸਾਲਾ ਹੈ, ਜਿਸ ਦੇ ਕਈ ਸਿਹਤ ਲਾਭ ਹਨ। ਹਾਲਾਂਕਿ ਇਸ ਨੂੰ ਚਾਹ ‘ਚ ਕਿਸੇ ਵੀ ਤਰ੍ਹਾਂ ਮਿਲਾ ਕੇ ਲੈਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ।