ਚੰਡੀਗੜ੍ਹ: ਇੱਕ ਕਰੋੜ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਏਆਈਜੀ ਆਸ਼ੀਸ਼ ਕਪੂਰ ਦੇ ਪੁਲਿਸ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਵਿਜੀਲੈਂਸ ਨੇ ਮੋਹਾਲੀ ਵਿੱਚ ਆਸ਼ੀਸ਼ ਕਪੂਰ ਦੇ ਇੱਕ ਬੈਂਕ ਲਾਕਰ ਵਿੱਚੋਂ 1.25 ਕਿਲੋ ਸੋਨਾ ਅਤੇ 15 ਕਰੋੜ ਰੁਪਏ ਦੀ ਜਾਇਦਾਦ ਬਰਾਮਦ ਕੀਤੀ ਸੀ। ਆਸ਼ੀਸ਼ ਕਪੂਰ ਨੂੰ ਹੁਣ 17 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਣ ਲਈ ਇਨਕਮ ਟੈਕਸ ਅਤੇ ਈਡੀ ਨੂੰ ਪੱਤਰ ਲਿਖ ਰਹੀ ਹੈ। ਕਿਉਂਕਿ ਇਹ ਮਾਮਲਾ ਇੱਕ ਕਰੋੜ ਰੁਪਏ ਦੀ ਰਿਸ਼ਵਤ ਦਾ ਨਹੀਂ ਸਗੋਂ ਕਰੋੜਾਂ ਰੁਪਏ ਦੀ ਜਾਇਦਾਦ ਦਾ ਬਣ ਗਿਆ ਹੈ। ਵਿਜੀਲੈਂਸ ਨੂੰ ਆਸ਼ੀਸ਼ ਕਪੂਰ ਦੀਆਂ ਚੰਡੀਗੜ੍ਹ, ਜ਼ੀਰਕਪੁਰ, ਪਟਿਆਲਾ, ਲਹਿਰਾਗਾਗਾ ਅਤੇ ਹੋਰ ਕਈ ਥਾਵਾਂ ‘ਤੇ 8 ਜਾਇਦਾਦਾਂ ਦਾ ਰਿਕਾਰਡ ਮਿਲਿਆ ਹੈ, ਇਨ੍ਹਾਂ ਦੀ ਕੀਮਤ 15 ਕਰੋੜ ਦੱਸੀ ਗਈ ਹੈ। ਵਿਜੀਲੈਂਸ ਨੇ ਚੰਡੀਗੜ੍ਹ ਸਥਿਤ ਕਪੂਰ ਦੇ ਨਿੱਜੀ ਬੈਂਕ ਦਾ ਲਾਕਰ ਵੀ ਖੋਲ੍ਹਿਆ, ਜਿਸ ‘ਚੋਂ 1.25 ਕਿਲੋ ਸੋਨਾ ਅਤੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ।