ਪਹਿਲੀ ਵਾਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਦੀ ਅਗਵਾਈ ਕਰਨ ਦੀ ਖ਼ਬਰ ਤੋਂ ਘਾਟੀ ਦੇ ਲੋਕ ਕਾਫੀ ਖੁਸ਼ ਹਨ। ਤਿੰਨ ਦਹਾਕਿਆਂ ਦੇ ਸਮੇ ਤੋਂ ਬਾਅਦ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ ‘ਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੋ ਸਕਦਾ ਹੈ। ਸਟੇਡੀਅਮ ਵਿੱਚ ਹੁਣ ਤੱਕ ਸਿਰਫ਼ ਦੋ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। 37 ਸਾਲਾਂ ਬਾਅਦ ਕਸ਼ਮੀਰ ਕ੍ਰਿਕਟ ਵਿਸ਼ਵ ਕੱਪ ਮੈਚ ਦੀ ਅਗਵਾਈ ਕਰੇਗਾ। ਮੈਚ ਬਾਰੇ ਹਜੇ ਕੋਈ ਪੱਕੀ ਪੁਸ਼ਟੀ ਨਹੀਂ ਸਾਮ੍ਹਣੇ ਆਈ |ਸਬ ਤੋਂ ਪਹਿਲਾ ਮੈਚ 13 ਅਕਤੂਬਰ 1983 ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ। ਇਹ ਮੈਚ ਵੀ ਮੀਂਹ ਕਾਰਨ ਪ੍ਰਭਾਵਿਤ ਹੋ ਗਿਆ ਸੀ ਇਸ ਕਾਰਨ ਵੈਸਟਇੰਡੀਜ਼ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ |
ਆਖਰੀ ਮੈਚ 1986 ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ। ਇਹ 50 ਓਵਰਾਂ ਦਾ ਮੈਚ ਸੀ ਜਿਸ ਨੂੰ ਆਸਟ੍ਰੇਲੀਆ ਨੇ 3 ਵਿਕਟਾਂ ਨਾਲ ਜਿੱਤਿਆ ਸੀ | 2023 ਵਿਸ਼ਵ ਕੱਪ ਦਾ 13ਵਾਂ ਸੰਸਕਰਨ ਹੈ ਅਤੇ ਇਹ ਪਹਿਲਾ ਵਿਸ਼ਵ ਕੱਪ ਹੋਵੇਗਾ ਜਿਸ ਦੀ ਅਗਵਾਈ ਭਾਰਤ ਵੱਲੋਂ ਕੀਤੀ ਜਾਣੀ ਹੈ |