ਐਪਲ ਦੇ ਸੀ.ਈ.ਓ. ਟਿਮ ਕੁੱਕ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ‘ਚ ਭਾਰਤ ਦੇ ਪਹਿਲੇ ਐਪਲ ਸਟੋਰ ਦਾ ਅੱਜ ਯਾਨੀ ਮੰਗਲਵਾਰ ਨੂੰ ਉਦਘਾਟਨ ਕਰ ਦਿੱਤਾ ਹੈ। ਸੀ.ਈ.ਓ. ਟਿਮ ਕੁੱਕ ਨੇ ਐਪਲ ਸਟੋਰ ਦਾ ਉਦਘਾਟਨ ਕਰਦੇ ਹੋਏ ਗਾਹਕਾਂ ਲਈ ਭਾਰਤ ‘ਚ ਐਪਲ ਦੇ ਪਹਿਲੇ ਰਿਟੇਲ ਸਟੋਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਲੋਕਾਂ ਨਾਲ ਫੋਟੋਆਂ ਵੀ ਖਿਚਵਾਈਆਂ।
ਇਹ ਐਪਲ ਸਟੋਰ 20,000 ਵਰਗ ਫੁੱਟ ਖੇਤਰ ‘ਚ ਬਣਿਆ ਹੋਇਆ ਹੈ। ਐਪਲ ਦੇ ਸਟੋਰ ਨੂੰ ਰਿਨਿਊਏਬਲ ਐਨਰਜੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਮਤਲਬ ਇਹ ਰਿਨਿਊਏਬਲ ਐਨਰਜੀ ‘ਤੇ ਚੱਲਣ ਵਾਲਾ ਹੈ। ਇਸ ਸਟੋਰ ‘ਚ ਨਾ ਦੇ ਬਰਾਬਰ ਲਾਈਟ ਦੀ ਵਰਤੋਂ ਕੀਤੀ ਗਈ ਹੈ।
ਇਹ ਐਪਲ ਸਟੋਰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਜੀਓ ਵਰਲਡ ਡਰਾਈਵ ਮਾਲ ਵਿੱਚ ਬਣਾਇਆ ਹੈ। ਐਪਲ ਦੇ ਹੁਣ 25 ਦੇਸ਼ਾਂ ਵਿੱਚ ਕੁੱਲ 551 ਸਟੋਰ ਬਣੇ ਹੋਏ ਹਨ। 20 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ ‘ਚ ਐਪਲ ਦਾ ਇਕ ਹੋਰ ਨਵਾਂ ਸਟੋਰ ਖੁੱਲ੍ਹਣ ਵਾਲਾ ਹੈ, ਫਿਰ ਇਸ ਦੀ ਗਿਣਤੀ 552 ਹੋਵੇਗੀ।
ਭਾਰਤ ਵਿੱਚ ਐਪਲ ਦੇ ਪਹਿਲਾ ਵੀ ਬਹੁਤ ਸਾਰੇ ਸਟੋਰ ਬਣੇ ਹੋਏ ਹਨ, ਇਸ ਸਟੋਰ ਵਿੱਚ ਨਵਾਂ ਕੀ ਮਿਲਣ ਵਾਲਾ ਹੈ ? ਦਰਅਸਲ, ਐਪਲ ਦੇ ਉਤਪਾਦ ਵੇਚਣ ਵਾਲੇ ਸਾਰੇ ਸਟੋਰ ਕੰਪਨੀ ਦੇ ਪ੍ਰੀਮੀਅਮ ਰੀਸੇਲਰ ਨੇ, ਪ੍ਰੀਮੀਅਮ ਰੀਸੈਲਰ ਦਾ ਮਤਲਬ ਤੀਜੀ ਧਿਰ ਦੇ ਸਟੋਰ ਹੁੰਦਾ ਹੈ ਜਿਨ੍ਹਾਂ ਨੇ ਐਪਲ ਦੇ ਉਤਪਾਦ ਨੂੰ ਵੇਚਣ ਲਈ ਐਪਲ ਤੋਂ ਲਾਇਸੈਂਸ ਪ੍ਰਾਪਤ ਕੀਤਾ ਹੁੰਦਾ ਹੈ।