ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਫਿਲਮ ‘ਅਨੇਕ’ (Anek) ਦਾ ਟ੍ਰੇਲਰ ਵੀਰਵਾਰ ਨੂੰ ਰਿਲੀਜ਼ ਹੋਇਆ। ਇਸ ਫਿਲਮ ‘ਚ ਉੱਤਰ-ਪੂਰਬੀ ਭਾਰਤ ਦੇ ਮੁੱਦੇ ਨੂੰ ਦਿਖਾਇਆ ਗਿਆ ਹੈ। ਆਪਣੇ ਟਵਿੱਟਰ ਅਕਾਊਂਟ ‘ਤੇ ‘ਅਨੇਕ’ ਦਾ ਟ੍ਰੇਲਰ ਰਿਲੀਜ਼ ਕਰਦੇ ਹੋਏ, ਆਯੁਸ਼ਮਾਨ ਖੁਰਾਨਾ ਨੇ ਲਿਖਿਆ, “ਭਾਸ਼ਾਵਾਂ ਬਹੁਤ ਹਨ, ਪਰ ਦੇਸ਼ ਦੀ ਭਾਵਨਾ ਸਿਰਫ ਇੱਕ ਹੈ – ਜਿੱਤੇਗਾ ਕੌਣ, ਹਿੰਦੁਸਤਾਨ। ਫਿਲਮ ‘ਚ ਅਦਾਕਾਰ ਇਕ ਅੰਡਰਕਵਰ ਪੁਲਿਸ ਵਾਲੇ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਇੱਕ ਸਿਆਸੀ ਐਕਸ਼ਨ ਥ੍ਰਿਲਰ ਫਿਲਮ ਹੈ।
View this post on Instagram
ਇਸ ਫਿਲਮ ਦੇ ਨਿਰਦੇਸ਼ਕ ਅਨੁਭਵ ਸਿਨਹਾ ਨੇ ਕਿਹਾ, ”ਅਨੇਕ’ ਮੇਰੀ ਹੁਣ ਤੱਕ ਦੀ ਸਭ ਤੋਂ ਵੱਧ ਚੁਣੌਤੀਪੂਰਨ ਫਿਲਮ ਰਹੀ ਹੈ। ਇਹ ਇੱਕ ਅਜਿਹੇ ਵਿਸ਼ੇ ‘ਤੇ ਅਧਾਰਿਤ ਹੈ ਜਿਸ ਬਾਰੇ ਸ਼ਾਇਦ ਬਹੁਤ ਘੱਟ ਬੋਲਿਆ ਜਾਂਦਾ ਹੈ। ਫਿਲਮ ‘ਚ ਆਯੁਸ਼ਮਾਨ ਤੋਂ ਇਲਾਵਾ ਐਂਡਰੀਆ ਕੇਵਿਚਸਾ, ਮਨੋਜ ਪਾਹਵਾ, ਕੁਮੁਦ ਅਹਿਮ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫਿਲਮ 27 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਫਿਲਮ ਨੂੰ ਲੈ ਕੇ ਬੋਲੇ ਆਯੁਸ਼ਮਾਨ ਖੁਰਾਨਾ…
ਆਯੁਸ਼ਮਾਨ ਖੁਰਾਨਾ ਨੇ ਫਿਲਮ ‘ਤੇ ਗੱਲ ਕੀਤੀ ਅਤੇ ਕਿਹਾ, ”ਅਨੇਕ ਸੱਚਮੁੱਚ ਭਾਰਤੀ ਹੋਣ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹਨ। ਅਨੁਭਵ ਸਰ ਨੇ ਫਿਲਮ ਨਾਲ ਭਾਵੁਕ ਕਹਾਣੀ ਨੂੰ ਅੱਗੇ ਵਧਾਓਂਦੇ ਹੋਏ ਇੱਕ ਨਵਾਂ ਮਾਪਦੰਡ ਕਾਇਮ ਕੀਤਾ ਹੈ। ਮੇਰੇ ਕਿਰਦਾਰ ਜੋਸ਼ੂਆ ਨੇ ਮੈਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਉਹ ਕੰਮ ਕਰਨ ਲਈ ਮਜਬੂਰ ਕੀਤਾ, ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ। ਸਹੀ ਮਾਰਗਦਰਸ਼ਨ ਅਤੇ ਸਿਖਲਾਈ ਦੇ ਨਾਲ, ਮੈਂ ਇਸ ਕਿਰਦਾਰ ਨੂੰ ਜ਼ਿੰਦਾ ਕਰਨ ਲਈ ਆਪਣੇ ਸਭ ਤੋਂ ਵਧੀਆ ਸ਼ਾਟ ਦਿੱਤੇ ਹਨ।