ਨਵਜੋਤ ਸਿੰਘ ਸਿੱਧੂ 1988 ਦੇ ਰੋਡਰੇਜ ਕੇਸ ਵਿੱਚ ਪੰਜਾਬ ਜੇਲ੍ਹ ਵਿੱਚ ਸਜ਼ਾ ਕੱਟ ਕੇ ਸਾਢੇ 10 ਮਹੀਨਿਆਂ ਬਾਅਦ ਬਾਹਰ ਨਿਕਲੇ ਸੀ,ਅੱਜ ਅੰਮ੍ਰਿਤਸਰ ਜਾਣ ਵਾਲੇ ਹਨ। ਉਹ ਪਿਛਲੇ ਦੋ ਦਿਨ ਤੋਂ ਦਿੱਲੀ ਵਿੱਚ ਹੀ ਰੁੱਕੇ ਹੋਏ ਸੀ, ਨਵਜੋਤ ਸਿੰਘ ਸਿੱਧੂ ਨੇ ਇੱਥੇ ਕਾਂਗਰਸ ਹਾਈਕਮਾਂਡ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਮਿਲ ਕੇ ਆਏ ਸੀ ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣਾ ਜਿਆਦਾ ਸਮਾਂ ਆਪਣੀ ਪਤਨੀ ਡਾ. ਨਵਜੋਤ ਕੌਰ ਨੂੰ ਹੀ ਦਿੱਤਾ ਹੈ । ਡਾ. ਨਵਜੋਤ ਕੌਰ ਨੇ ਕੁਝ ਦਿਨ ਪਹਿਲਾ ਹੀ ਕੈਂਸਰ 2ਸਟੇਜ ਦਾ ਆਪ੍ਰੇਸ਼ਨ ਕਰਵਾਇਆ ਸੀ। ਅੱਜ ਯਾਨੀ 8 ਅਪ੍ਰੈਲ ਨੂੰ ਅੰਮ੍ਰਿਤਸਰ ਜਾ ਰਹੇ ਨੇ ਸਿੱਧੂ। ਇਸ ਜਾਣਕਾਰੀ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਹੈ।
ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਲਈ ਅੱਜ ਉਨ੍ਹਾਂ ਦੇ ਪ੍ਰਸ਼ੰਸਕ ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ ਪਹੁੰਚਣ ਵਾਲੇ ਹਨ। ਤਕਰੀਬਨ 4 ਵਜੇ ਦੇ ਨੇੜੇ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਵਿੱਚ ਸਵਾਗਤ ਕੀਤਾ ਜਾਵੇਗਾ | ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਹੋਲੀ ਸਿਟੀ ਸਥਿਤ ਘਰ ਜਾਣਗੇ, ਫਿਰ ਉਥੋਂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਵਿਚ ਮੱਥਾ ਟੇਕਣ ਪਹੁੰਚਣਗੇ।
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਜਲੰਧਰ ਵਿੱਚ ਰੁਕਣ ਵਾਲੇ ਹਨ। ਜਲੰਧਰ ਵਿੱਚ ਨਵਜੋਤ ਸਿੱਧੂ ਸਾਬਕਾ ਸਾਂਸਦ ਸੰਤੋਖ ਚੌਧਰੀ ਦੇ ਪਰਿਵਾਰ ਨੂੰ ਮਿਲਣਗੇ ਅਤੇ ਦੁੱਖ ਦਾ ਪ੍ਰਗਟਾਵਾ ਕਰਨਗੇ। ਭਾਰਤ ਜੋੜੋ ਯਾਤਰਾ ਦੌਰਾਨ ਸਾਂਸਦ ਸੰਤੋਖ ਚੌਧਰੀ ਦੀ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ ਸੀ। ਨਵਜੋਤ ਸਿੱਧੂ ਉਸ ਵੇਲੇ ਜੇਲ੍ਹ ਵਿੱਚ ਸੀ ਤੇ ਉਹ ਪਰਿਵਾਰ ਨੂੰ ਮਿਲ ਨਹੀਂ ਸਕੇ ਸੀ ।