ਨਵਜੋਤ ਸਿੰਘ ਸਿੱਧੂ ਅੱਜ ਜੇਲ੍ਹ ਤੋਂ 11 ਵਜੇ ਰਿਹਾਅ ਹੋਣ ਵਾਲੇ ਹਨ।ਨਵਜੋਤ ਸਿੰਘ ਸਿੱਧੂ 320 ਦਿਨ ਬਾਅਦ ਪਟਿਆਲਾ ਜੇਲ੍ਹ ਤੋਂ ਬਾਹਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਰੋਡਰੇਜ ਕੇਸ ਵਿਚ ਇਕ ਸਾਲ ਦੀ ਸਜ਼ਾ ਕੱਟ ਕੇ ਬਾਹਰ ਆਉਣ ਵਾਲੇ ਨੇ ।
ਜੇਲ੍ਹ ‘ਚ ਸਜ਼ਾ ਕੱਟਦੇ ਸਮੇਂ ਕੋਈ ਛੁੱਟੀ ਨਾ ਕਰਨ ਦਾ ਨਵਜੋਤ ਸਿੱਧੂ ਨੂੰ ਲਾਭ ਹੋਇਆ ਹੈ ਅਤੇ ਉਹ ਆਪਣੀ ਸਜ਼ਾ ਪੂਰੀ ਹੋਣ ਤੋਂ ਕੁਝ ਦਿਨ ਪਹਿਲਾ ਹੀ ਬਾਹਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਅਕਾਊਂਟ ‘ਤੇ ਇਸ ਬਾਰੇ ਸੂਚਨਾ ਦਿੱਤੀ ਜਾ ਰਹੀ ਹੈ । ਇਸ ਵਿਚ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਅਧਿਕਾਰੀਆਂ ਨੇ ਸਿੱਧੂ ਦੀ ਰਿਹਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਕੋਈ ਵੱਡਾ ਪ੍ਰੋਗਰਾਮ ਨਹੀਂ ਰੱਖਿਆ ਗਿਆ ।ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਨੂੰ ਲੈਣ ਜਾਣ ਤੋਂ ਇਨਕਾਰ ਕੀਤਾ ਹੈ,ਪਰ ਨਵਜੋਤ ਸਿੰਘ ਸਿੱਧੂ ਦੇ ਪ੍ਰਸ਼ੰਸਕਾਂ ਵੱਲੋ ਉਨ੍ਹਾਂ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਜਾਵੇਗਾ |
ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਤੋਂ ਰਿਹਾਈ ਮਿਲਣ ਤੋਂ ਬਾਅਦ ਸਿੱਧਾ ਕਾਲੀ ਮਾਤਾ ਮੰਦਰ ਤੇ ਦੁੱਖ ਨਿਵਾਰਣ ਗੁਰਦੁਆਰਾ ਵਿਚ ਨਤਮਸਤਕ ਹੋਣਗੇ। ਫਿਰ ਉਹ ਸਿੱਧਾ ਘਰ ਜਾਣਗੇ, ਜਿਥੇ ਆਪਣੀ ਪਤਨੀ ਨੂੰ ਆਪਣਾ ਸਮਾਂ ਦੇਣਗੇ।