ਅੰਮ੍ਰਿਤਸਰ ਸਰਹੱਦ ‘ਤੇ ਪਾਕਿਸਤਾਨ ਤਸਕਰਾਂ ਵੱਲੋਂ ਇਕ ਵਾਰ ਫਿਰ ਤੋਂ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਨੂੰ ਕਾਬੂ ਕਰਨ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ। ਹੁਣ BSF ਦੇ ਜਵਾਨਾਂ ਵੱਲੋਂ ਖੇਪ ਨੂੰ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਬਰਾਮਦ ਕੀਤੀ ਗਈ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 18 ਕਰੋੜ ਰੁਪਏ ਹੈ। ਇਹ ਸੂਚਨਾ BSF ਦੁਆਰਾ ਸਾਂਝੀ ਕੀਤੀ ਗਈ ਹੈ।
ਸੂਚਨਾ ਦੇ ਅਨੁਸਾਰ, 5-6 ਮਾਰਚ ਦੀ ਦਰਮਿਆਨੀ ਰਾਤ ਨੂੰ 10:15 ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਸੀ। ਫਿਰ ਤੋਂ ਅਜਨਾਲਾ ਸੈਕਟਰ ਵਿੱਚ ਡਰੋਨ ਦੀ ਹਰਕਤ ਦੇਖੀ ਗਈ ਇਸ ਤੋਂ ਬਾਅਦ BSF ਦੇ ਜਵਾਨਾਂ ਨੇ ਡਰੋਨ ਦੇ ਵੱਲ ਗੋਲੀਬਾਰੀ ਸ਼ੁਰੂ ਕੀਤੀ । ਜਵਾਨਾਂ ਨੇ ਰਾਤ ਨੂੰ ਹੀ ਇਲਾਕੇ ਨੂੰ ਘੇਰਾ ਪਾ ਲਿਆ ਸੀ। ਸਵੇਰਾ ਹੁੰਦੇ ਹੀ ਇਲਾਕੇ ‘ਚ ਜਵਾਨਾਂ ਨੇ ਭਾਲ ਸ਼ੁਰੂ ਕਰ ਦਿੱਤੀ ਸੀ ।
BSF ਦੇ ਜਵਾਨਾਂ ਨੂੰ ਦੁਪਹਿਰ ਸਮੇ ਤਲਾਸ਼ੀ ਦੌਰਾਨ ਅਜਨਾਲਾ ਦੇ ਨੇੜੇ ਪੈਂਦੇ ਪਿੰਡ ਸੈਦੋ ਗਾਜ਼ੀ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ । ਜਿਸ ‘ਤੇ ਹੁੱਕ ਵੀ ਬਣੀ ਸੀ। BSF ਦੇ ਜਵਾਨਾਂ ਦੇ ਅਨੁਸਾਰ ਪੈਕਟ ਨੂੰ ਡਰੋਨ ਰਾਹੀਂ ਹੇਠਾਂ ਲਿਆਂਦਾ ਗਿਆ। ਜਦੋਂ ਪੈਕੇਟ ਨੂੰ ਜਵਾਨਾਂ ਵੱਲੋ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਹੋਰ ਪੈਕੇਟ ਬਰਾਮਦ ਹੋਏ । ਜਿਸ ਨੂੰ ਚੈੱਕ ਕਰਨ ‘ਤੇ ਖੇਪ ਦਾ ਕੁੱਲ ਵਜ਼ਨ 2.640 ਕਿਲੋ ਦੱਸਿਆ ਜਾ ਰਿਹਾ ਹੈ।