ਮਾਊਂਟ ਅੰਨਪੂਰਨਾ ‘ਤੇ ਕੈਂਪ ਚਾਰ ਦੀ ਚੋਟੀ ਤੋਂ ਲਾਪਤਾ ਹੋਈ ਭਾਰਤੀ ਪਰਬਤਾਰੋਹੀ ਬਲਜੀਤ ਕੌਰ ਨੂੰ ਅੱਜ ਯਾਨੀ ਮੰਗਲਵਾਰ ਨੂੰ ਜਿਉਂਦੀ ਨੂੰ ਲੱਭਿਆ ਗਿਆ ਹੈ। ਇਸ ਮੁਹਿੰਮ ਦੇ ਇੱਕ ਅਫਸਰ ਨੇ ਇਹ ਸੂਚਨਾ ਸਾਂਝੀ ਕੀਤੀ ਹੈ। ਪਾਇਨੀਅਰ ਐਡਵੈਂਚਰ ਦੇ ਪ੍ਰਧਾਨ ਪਾਸੰਗ ਸ਼ੇਰਪਾ ਨੇ ਦੱਸਿਆ ਹੈ ਕਿ ਏਰੀਅਲ ਖੋਜ ਟੀਮ ਨੇ ਬਲਜੀਤ ਕੌਰ ਦਾ ਪਤਾ ਲਗਾ ਲਿਆ ਹੈ। ਉਨ੍ਹਾਂ ਨੇ ਪੂਰਕ ਆਕਸੀਜਨ ਦਾ ਉਪਯੋਗ ਕੀਤੇ ਵਗੈਰ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ ਸੀ। ਹੁਣ ਉਨ੍ਹਾਂ ਨੂੰ ਉੱਚ ਕੈਂਪ ‘ਤੋਂ ਏਅਰਲਿਫਟ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।”
ਸੂਚਨਾ ਦੇ ਅਨੁਸਾਰ ਏਰੀਅਲ ਖੋਜ ਟੀਮ ਨੇ ਬਲਜੀਤ ਕੌਰ ਨੂੰ ਕੈਂਪ ਚਾਰ ਵੱਲ ਇਕੱਲੇ ਹੇਠਾਂ ਆਉਂਦੇ ਦੇਖਿਆ ਗਿਆ ਹੈ। ਉਨ੍ਹਾਂ ਦੇ ਨਾਲ ਅੱਜ ਸਵੇਰ ਤੱਕ ਰੇਡੀਓ ਸੰਪਰਕ ਨਹੀਂ ਕਰ ਪਾ ਰਹੇ ਸੀ। ਫਿਰ ਅੱਜ ਸਵੇਰੇ ਹੀ ਹਵਾਈ ਭਾਲ ਮੁਹਿੰਮ ਜਾਰੀ ਹੋਈ ਅਤੇ ‘ਜ਼ਰੂਰੀ ਸਹਾਇਤਾ’ ਲਈ ਰੇਡੀਓ ਸਿਗਨਲ ਭੇਜਣ ਵਿੱਚ ਉਨ੍ਹਾਂ ਨੂੰ ਸਫਲਤਾ ਹਾਸਲ ਹੋਈ । ਸ਼ੇਰਪਾ ਨੇ ਦੱਸਿਆ ਹੈ ਕਿ ਬਲਜੀਤ ਕੌਰ ਦੇ ਜੀਪੀਐਸ ਲੋਕੇਸ਼ਨ ਤੋਂ ਪਤਾ ਲੱਗਿਆ ਹੈ ਕਿ ਉਹ 7,375 ਮੀਟਰ (24,193 ਫੁੱਟ) ਦੀ ਉਚਾਈ ‘ਤੇ ਗਏ ਹੋਏ ਹਨ। ਉਹ ਕੱਲ ਸ਼ਾਮ 5:15 ਵਜੇ ਦੋ ਸ਼ੇਰਪਾ ਗਾਈਡਾਂ ਦੇ ਨਾਲ ਅੰਨਪੂਰਨਾ ਪਹਾੜ ‘ਤੇ ਚੜਣਾ ਸ਼ੁਰੂ ਕੀਤਾ ਸੀ ।ਬਲਜੀਤ ਕੌਰ ਨੂੰ ਖੋਜਣ ਲਈ ਘੱਟੋ-ਘੱਟ 3 ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਹੈ।