ਅਮਰੀਕਾ ਤੋਂ ਇੱਕ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਟੇਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇਕ ਸਕੂਲ ਵਿਚ ਔਡਰੇ ਹੇਲ ਨਾਮ ਦੀ 28 ਸਾਲਾ ਔਰਤ ਨੇ ਗੋਲੀਬਾਰੀ ਕਰ ਦਿੱਤੀ ਸੀ।ਜਾਣਕਾਰੀ ਦੇ ਅਨੁਸਾਰ ਗੋਲੀ ਲੱਗਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । ਗੋਲੀ ਕਾਰਨ ਮਰਨ ਵਾਲਿਆਂ ਵਿੱਚ ਤਿੰਨ ਵਿਦਿਆਰਥੀ ਵੀ ਦੱਸੇ ਜਾ ਰਹੇ ਹਨ। ਗੋਲੀ ਲੱਗਣ ਕਾਰਨ ਬਹੁਤ ਸਾਰੇ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਉਨ੍ਹਾਂ ਨੂੰ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ 15 ਮਿੰਟਾਂ ਦੇ ਅੰਦਰ ਹੀ ਹਮਲਾਵਰ ਔਰਤ ਨੂੰ ਮਾਰ ਦਿੱਤਾ ਗਿਆ । ਖਬਰਾਂ ਦੇ ਅਨੁਸਾਰ ਇਹ ਘਟਨਾ ਦਿ ਕੌਵੈਂਟ ਨਾਂ ਦੇ ਇੱਕ ਈਸਾਈ ਸਕੂਲ ਵਿਚ ਵਾਪਰੀ ਹੈ।ਹਾਦਸੇ ਤੋਂ ਬਾਅਦ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਹੋ ਚੁੱਕੀ ਹੈ।
ਪੁਲਿਸ ਨੇ ਦੱਸਿਆ ਹੈ ਕਿ ਔਡਰੇ ਹੇਲ ਟਰਾਂਸਜੈਂਡਰ ਸੀ। ਔਡਰੇ ਹੇਲ ਔਰਤ ਵਜੋਂ ਪੈਦਾ ਹੋਈ ਸੀ, ਪਰ ਉਸ ਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਉਹ ਆਪਣੀ ਪਛਾਣ ਮਰਦ ਵਜੋਂ ਕਰਦੀ ਸੀ ਅਤੇ ਇੱਕ ਮਰਦ ਦੇ ਰੂਪ ਵਿੱਚ ਜਿੰਦਗੀ ਬਤਾ ਰਹੀ ਸੀ । ਪੁਲਿਸ ਨੇ ਇਸ ਬਾਰੇ ਕੋਈ ਜਿਆਦਾ ਸੂਚਨਾ ਨਹੀਂ ਦਿੱਤੀ। ਜਾਣਕਾਰੀ ਦੇ ਅਨੁਸਾਰ ਉਸ ਨੂੰ ਇਸੇ ਸਕੂਲ ਦੀ ਸਾਬਕਾ ਵਿਦਿਆਰਥਣ ਕਿਹਾ ਜਾ ਰਿਹਾ ਹੈ ।
ਪੁਲਿਸ ਨੂੰ ਉਸ ਕੋਲ ਸਕੂਲ ਦੇ ਨਕਸ਼ੇ ਵੀ ਪ੍ਰਾਪਤ ਹੋਏ ਅਤੇ ਉਹ ਕੁਝ ਦਿਨਾਂ ਤੋਂ ਸਕੂਲ ਦਾ ਸਰਵੇਖਣ ਵੀ ਕਰ ਰਹੀ ਸੀ। ਪੁਲਿਸ ਨੇ ਕਿਹਾ ਕਿ ਉਸ ਦੇ ਕੋਲ ਮਿਲੇ ਕੁਝ ਕਾਗਜ਼ਾਂ ‘ਚ ਕਿਸੇ ਹੋਰ ਜਗ੍ਹਾ ਦਾ ਜ਼ਿਕਰ ਮਿਲਿਆ ਹੈ, ਪਰ ਉਥੇ ਵੱਧ ਸੁਰੱਖਿਆ ਹੋਣ ਕਰਕੇ ਹਮਲਾ ਨਾ ਕਰਨ ਦਾ ਫੈਸਲਾ ਲਿਆ ਗਿਆ।
ਔਰਤ ਵੱਲੋਂ ਫਾਇਰਿੰਗ ਕਰਨ ਦਾ ਅਸਲ ਕਾਰਨ ਹਾਲੇ ਪਤਾ ਨਹੀਂ ਲੱਗਿਆ । ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ । ਮੁਲਜ਼ਮ ਔਰਤ ਸਕੂਲ ਦੀ ਇਮਾਰਤ ਦੇ ਪਿਛਲੇ ਦਰਵਾਜ਼ੇ ਰਾਹੀਂ ਸਕੂਲ ਦੇ ਅੰਦਰ ਦਾਖਲ ਹੋ ਗਈ ਸੀ। ਪੁਲਿਸ ਨੇ ਹਮਲਾ ਕਰਨ ਵਾਲੇ ਨੂੰ ਮੌਕੇ ‘ਤੇ ਹੀ ਮਾਰ ਦਿੱਤਾ ਹੈ। ਸਕੂਲ ਦੇ ਕੁਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ ਹੈ ।