ਹਰਿਆਣਾ (ਹਰਮੀਤ) :ਸਰਵੇਖਣ ਵਿੱਚ ਹਰਿਆਣਾ, ਜੰਮੂ-ਕਸ਼ਮੀਰ, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਚੋਣਾਂ ਦੇ ਅਣਕਿਆਸੇ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ ਇਹ ਸਮਝਿਆ ਜਾ ਸਕਦਾ ਹੈ ਕਿ ਚਾਰ ਰਾਜਾਂ ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਜਨਤਾ ਦਾ ਝੁਕਾਅ ਕਿਸ ਪਾਸੇ ਹੈ।
ਸਰਵੇਖਣ ਵਿਚ ਪੁੱਛਿਆ ਗਿਆ ਸੀ ਕਿ ਜੇਕਰ ਅੱਜ ਆਮ ਚੋਣਾਂ ਹੁੰਦੀਆਂ ਹਨ ਤਾਂ ਕੌਣ ਜਿੱਤੇਗਾ? ਨਤੀਜੇ ਦੱਸਦੇ ਹਨ ਕਿ ਐਨਡੀਏ ਨੂੰ 44% ਵੋਟਾਂ ਅਤੇ 299 ਸੀਟਾਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ INDIA ਬਲਾਕ ਨੂੰ 40% ਵੋਟਾਂ ਅਤੇ 233 ਸੀਟਾਂ ਮਿਲਣ ਦੀ ਉਮੀਦ ਹੈ।
ਹੋਰ ਪਾਰਟੀਆਂ ਨੂੰ 16% ਵੋਟਾਂ ਅਤੇ 11 ਸੀਟਾਂ ਮਿਲ ਸਕਦੀਆਂ ਹਨ। ਇਹ ਸਰਵੇਖਣ ਦਰਸਾਉਂਦਾ ਹੈ ਕਿ ਇਸ ਸਮੇਂ ਮੁਕਾਬਲਾ ਬਹੁਤ ਸਖ਼ਤ ਹੈ। ਐਨਡੀਏ ਅਤੇ ਇੰਡੀਆ ਬਲਾਕ ਵਿੱਚ ਵੋਟ ਪ੍ਰਤੀਸ਼ਤ ਵਿੱਚ ਬਹੁਤਾ ਅੰਤਰ ਨਹੀਂ ਹੈ।