ਧੀ ਨੇ ਪਿਤਾ ਨੂੰ ਦਿੱਤਾ ਖਾਸ ਤੋਹਫਾ: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜੋ ਆਮ ਤੋਂ ਆਮ ਇਨਸਾਨ ਨੂੰ ਵੀ ਆਸਮਾਨ ਦੀਆਂ ਬੁਲੰਦਿਆਂ ਤੇ ਪਹੁੰਚਾ ਦਿੰਦਾ ਹੈ। ਇੰਟਰਨੈੱਟ ਦੀ ਦੁਨੀਆਂ ਵਿੱਚ ਅਕਸਰ ਕੋਈ -ਨਾ-ਕੋਈ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। …ਇਸ ਵਿਚਕਾਰ ਹੀ ਸ਼ੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡੀਓ ਵਾਈਰਲ ਹੋ ਰਹੀ ਹੈ ਜੋ ਤੁਹਾਨੂੰ ਭਾਵੁਕ ਕਰ ਦੇਵੇਗੀ।
ਦਰਅਸਲ, ਵਾਈਰਲ ਹੋ ਰਹੀ ਵੀਡੀਓ ਵਿੱਚ ਇੱਕ ਪਿਤਾ ਅਤੇ ਉਸਦੀ ਧੀ ਨਜ਼ਰ ਆ ਰਹੀ ਹੈ। ਜੋ ਕਿ ਇੱਕ ਖੁਸ਼ਖਬਰੀ ਤੋਂ ਬਾਅਦ ਬੇਹੱਦ ਭਾਵੁਕ ਨਜ਼ਰ ਆ ਰਹੇ ਹਨ। ਅਸਲ ਚ ਉਨ੍ਹਾਂ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਦੇਖਣ ਨੂੰ ਮਿਲ ਰਹੇ ਹਨ। ਪਿਓ-ਧੀ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਹੈ। ਤੁਸੀ ਆਪਣੇ ਆਸ-ਪਾਸ ਵੀ ਦੇਖਿਆ ਹੋਵੇਗਾ ਕਿ ਪਿਤਾ ਪਿਆਰ ਅਤੇ ਲਗਾਵ ਪੁੱਤਰ ਨਾਲੋਂ ਧੀ ਨਾਲ
ਵੱਧ ਹੁੰਦਾ ਹੈ। ਇੱਕ ਪਿਤਾ ਆਪਣੀ ਧੀ ਦੀ ਹਰ ਛੋਟੀ ਤੋਂ ਛੋਟੀ ਖਵਾਹਿਸ਼ ਪੂਰੀ ਕਰਨ ਲਈ ਤਿਆਰ ਰਹਿੰਦਾ ਹੈ।
ਦੱਸ ਦੇਈਏ ਕਿ ਇਹ ਵੀਡੀਓ goodnews_movement ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖ ਲੋਕ ਵੀ ਭਾਵੁਕ ਹੋਏ ਅਤੇ ਲਿਖਿਆ- ਮੈਂ ਇਕ ਖੁਸ਼ ਪਿਤਾ ਨੂੰ ਦੇਖ ਰਹੀ ਹਾਂ, ਜਿਸਦੀ ਬੱਚੀ ਬਹੁਤ ਖੁਸ਼ਕਿਸਮਤ ਹੈ। ਫਿਲਹਾਲ ਵਾਈਰਲ ਹੋ ਰਹੀ ਇਸ ਵੀਡੀਓ ਨੂੰ 80 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।