ਲਖਨਊ (ਸਾਹਿਬ)— ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਅੱਠ ਸੀਟਾਂ ਲਈ 94 ਉਮੀਦਵਾਰ ਮੈਦਾਨ ‘ਚ ਹਨ। ਉਮੀਦਵਾਰ 8 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਇਸ ਪੜਾਅ ਲਈ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ। ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 81 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ।
- ਹੁਣ ਅਮਰੋਹਾ ਸੀਟ ‘ਤੇ 12, ਮੇਰਠ ‘ਚ 9, ਬਾਗਪਤ ‘ਚ 7, ਗਾਜ਼ੀਆਬਾਦ ‘ਚ 14, ਗੌਤਮ ਬੁੱਧ ਨਗਰ ‘ਚ 15, ਬੁਲੰਦਸ਼ਹਿਰ ‘ਚ 6, ਅਲੀਗੜ੍ਹ ‘ਚ 16 ਅਤੇ ਮਥੁਰਾ ਸੀਟ ‘ਤੇ 15 ਉਮੀਦਵਾਰ ਬਾਕੀ ਹਨ। ਉਨ੍ਹਾਂ ਦੱਸਿਆ ਕਿ ਇਸ ਗੇੜ ਵਿੱਚ 1.67 ਕਰੋੜ ਵੋਟਰ ਹਨ, ਜਿਨ੍ਹਾਂ ਵਿੱਚ 90.11 ਲੱਖ ਮਰਦ ਵੋਟਰ, 77.38 ਲੱਖ ਮਹਿਲਾ ਵੋਟਰ ਅਤੇ 787 ਤੀਜੇ ਲਿੰਗ ਦੇ ਹਨ। ਇਨ੍ਹਾਂ ਹਲਕਿਆਂ ਵਿੱਚ ਕੁੱਲ 7797 ਪੋਲਿੰਗ ਸਟੇਸ਼ਨ ਅਤੇ 17677 ਪੋਲਿੰਗ ਬੂਥ ਹਨ।