ਕੀਵ (ਸਾਹਿਬ) – ਯੂਕਰੇਨ ਨੇ ਰੂਸ ਵਿਰੁੱਧ ਵਰਤੋਂ ਲਈ ਅਮਰੀਕਾ ਦੁਆਰਾ ਗੁਪਤ ਤੌਰ ‘ਤੇ ਮੁਹੱਈਆ ਕਰਵਾਈਆਂ ਗਈਆਂ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਚਾਲੂ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਥਿਆਰ ਇਸ ਮਹੀਨੇ ਯੂਕਰੇਨ ਪਹੁੰਚ ਗਏ ਹਨ।
- ਮਿਜ਼ਾਈਲਾਂ ਇੱਕ ਪੁਰਾਣੇ ਸਮਰਥਨ ਪੈਕੇਜ ਦਾ ਹਿੱਸਾ ਸਨ ਅਤੇ ਯੂਕਰੇਨ ਦੀ “ਕਾਰਜਸ਼ੀਲ ਸੁਰੱਖਿਆ” ਨੂੰ ਬਣਾਈ ਰੱਖਣ ਲਈ ਜਨਤਕ ਤੌਰ ‘ਤੇ ਘੋਸ਼ਿਤ ਨਹੀਂ ਕੀਤਾ ਗਿਆ ਸੀ। ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਘੱਟੋ-ਘੱਟ ਇਕ ਵਾਰ ਕਬਜ਼ੇ ਵਾਲੇ ਕ੍ਰੀਮੀਆ ਵਿਚ ਰੂਸੀ ਟਿਕਾਣਿਆਂ ‘ਤੇ ਹਮਲਾ ਕਰਨ ਲਈ ਕੀਤੀ ਗਈ ਹੈ।
- ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵੱਲੋਂ ਜਲਦੀ ਹੀ ਯੂਕਰੇਨ ਨੂੰ ਹੋਰ ਹਥਿਆਰ ਭੇਜਣ ਦੀ ਉਮੀਦ ਹੈ ਕਿਉਂਕਿ ਰਾਸ਼ਟਰਪਤੀ ਜੋਅ ਬਿਡੇਨ ਨੇ ਬੁੱਧਵਾਰ ਨੂੰ ਯੂਕਰੇਨ ਲਈ ਆਰਥਿਕ ਅਤੇ ਫੌਜੀ ਸਹਾਇਤਾ ਦੇ ਨਵੇਂ ਪੈਕੇਜ ‘ਤੇ ਦਸਤਖਤ ਕੀਤੇ ਹਨ, ਜਿਸ ਦੀ ਕੀਮਤ 61 ਅਰਬ ਡਾਲਰ ਹੈ।