ਦੁਬਈ (ਸਾਹਿਬ)- ਸੁੱਕੇ ਮੌਸਮ ਅਤੇ ਰੇਤ ਦੇ ਟਿੱਬਿਆਂ ਲਈ ਜਾਣੇ ਜਾਂਦੇ ਖਾੜੀ ਦੇਸ਼ਾਂ ‘ਚੋਂ ਇਕ ਸੰਯੁਕਤ ਅਰਬ ਅਮੀਰਾਤ (UAE) ‘ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ UAE ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਦੁਬਈ ਮੈਟਰੋ ਸਟੇਸ਼ਨਾਂ ਦੇ ਅੰਦਰ ਬਾਰਿਸ਼ ਦਾ ਪਾਣੀ ਜਮ੍ਹਾ ਹੋਣ ਅਤੇ ਸੜਕਾਂ ਟੁੱਟਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਦੁਬਈ ਏਅਰਪੋਰਟ ‘ਤੇ ਵੀ ਪਾਣੀ ਭਰ ਗਿਆ ਹੈ।
- ਖਬਰਾਂ ਮੁਤਾਬਕ ਮੌਜੂਦਾ ਮੀਂਹ ਅਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਦੁਬਈ ਲਈ ਕਈ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਜਦਕਿ ਦੁਬਈ ਦੀ ਮੈਟਰੋ ਸੇਵਾ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਮੈਟਰੋ ਸਟੇਸ਼ਨਾਂ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋਣ ਕਾਰਨ ਓਨਪਾਸ ਮੈਟਰੋ ਸਟੇਸ਼ਨ ਤੋਂ ਜੇਬੇਲ ਅਲੀ ਮੈਟਰੋ ਸਟੇਸ਼ਨ ਤੱਕ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
- ਖਬਰਾਂ ਮੁਤਾਬਕ ਮੌਜੂਦਾ ਮੀਂਹ ਅਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਯੂਏਈ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਕੱਲ੍ਹ ਵੀ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਅਜਿਹੇ ‘ਚ ਰੇਗਿਸਤਾਨ ਵਰਗੇ ਦੇਸ਼ ਵਿਚ ਬਾਰਿਸ਼ ਇੱਕ ਆਫਤ ਵਾਂਗ ਸ਼ੁਰੂ ਹੋ ਗਈ ਹੈ।