Nation Post

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਟਵਿੱਟਰ ਅਕਾਊਂਟ ਹੋਇਆ ਹੈਕ! ਬਦਲਿਆ ਨਾਂ, ਲਗਾਤਾਰ ਹੋਣ ਲੱਗੇ ਟਵੀਟ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਟਵਿੱਟਰ ਅਕਾਊਂਟ ਨਾਲ ਛੇੜਛਾੜ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ ਤੇ ਕੁਝ ਸਮੇਂ ਤੋਂ ਟਵਿਟਰ ਅਕਾਊਂਟ ਤੋਂ ਲਗਾਤਾਰ ਗਲਤ ਟਵੀਟ ਕੀਤੇ ਜਾ ਰਹੇ ਹਨ।

ਜਾਣਕਾਰੀ ਦੇ ਮੁਤਾਬਿਕ ਅਕਾਊਂਟ ਦਾ ਨਾਂ ਆਪਣੇ ਆਪ ਹੀ ਬਦਲ ਗਿਆ ਤੇ ਪਲੇਟਫਾਰਮ ‘ਤੇ ਨਵਾਂ ਨਾਂ ‘ਏਲਨ ਮਸਕ’ ਨਜ਼ਰ ਆ ਰਿਹਾ ਹੈ। ਹਾਲਾਂਕਿ ਜਾਣਕਾਰੀ ਮਿਲਣ ਤੋਂ ਬਾਅਦ ਹੀ ਅਦਾਰੇ ਦੇ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਤੇ ਗ਼ਲਤ ਟਵੀਟਸ ਨੂੰ ਅਕਾਊਂਟ ਤੋਂ ਹਟਾ ਦਿੱਤਾ ਗਿਆ |

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਾਊਂਟ ਹੈਕ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿਚ ਵੀ ਸ਼ਰਾਰਤੀ ਅਨਸਰਾਂ ਦੇ ਵਲੋਂ ਗਲਤ ਟਵੀਟ ਕਰ ਲੋਕਾਂ ਨੂੰ ਭਰਮਾਇਆ ਗਿਆ ਸੀ |

Exit mobile version