ਕੀਵ (ਰਾਘਵ) : ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫੌਜ ਰੂਸ ਦੇ ਕੁਰਸਕ ਇਲਾਕੇ ਵਿਚ ਦੋ ਕਿਲੋਮੀਟਰ ਡੂੰਘਾਈ ਤੱਕ ਪਹੁੰਚ ਗਈ ਹੈ। ਯੂਕਰੇਨ ਦੀ ਫੌਜ 6 ਅਗਸਤ ਨੂੰ ਰੂਸੀ ਖੇਤਰ ਵਿੱਚ ਦਾਖਲ ਹੋਈ ਸੀ ਅਤੇ ਉਦੋਂ ਤੋਂ ਇਹ 35 ਕਿਲੋਮੀਟਰ ਅੰਦਰ ਤੱਕ ਅੱਗੇ ਵਧ ਚੁੱਕੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੀ ਫੌਜ ਰੂਸ ਵਿਚ ਦਾਖਲ ਹੋਈ ਹੈ ਅਤੇ ਅੱਗੇ ਵਧ ਰਹੀ ਹੈ। ਇਸ ਦੌਰਾਨ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ‘ਤੇ ਰੂਸੀ ਫੌਜ ਦੇ ਗਾਈਡਡ ਬੰਬ ਹਮਲੇ ‘ਚ 5 ਲੋਕ ਮਾਰੇ ਗਏ ਹਨ ਅਤੇ 40 ਜ਼ਖਮੀ ਹੋ ਗਏ ਹਨ। ਰੂਸੀ ਹਮਲੇ ਕਾਰਨ 12 ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ।
ਯੂਕਰੇਨੀ ਬਲਾਂ ਦੇ ਮੁਖੀ, ਕਰਨਲ ਜਨਰਲ ਓਲੇਕਸੈਂਡਰ ਸਿਰਸਕੀ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਨੇ ਰੂਸੀ ਜ਼ਮੀਨ ‘ਤੇ ਕਬਜ਼ੇ ਨੂੰ ਵਧਾਉਂਦੇ ਹੋਏ, ਕੁਰਸਕ ਵਿੱਚ ਦੋ ਕਿਲੋਮੀਟਰ ਅੱਗੇ ਵਧਿਆ ਹੈ। ਇਸ ਤਰ੍ਹਾਂ ਰੂਸ ਦਾ ਲਗਭਗ 1,300 ਵਰਗ ਕਿਲੋਮੀਟਰ ਖੇਤਰ ਯੂਕਰੇਨ ਦੇ ਕਬਜ਼ੇ ਵਿਚ ਆ ਗਿਆ ਹੈ। ਤਾਜ਼ਾ ਕਾਰਵਾਈ ‘ਚ ਕਰੀਬ 100 ਰੂਸੀ ਇਮਾਰਤਾਂ ਯੂਕਰੇਨੀ ਬਲਾਂ ਦੇ ਕਬਜ਼ੇ ‘ਚ ਆ ਗਈਆਂ ਹਨ। ਇਸ ਦੌਰਾਨ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਵਧੇਰੇ ਖੇਤਰ ‘ਤੇ ਕਬਜ਼ਾ ਕਰਨ ਅਤੇ ਯੂਕਰੇਨੀ ਲੋਕਾਂ ਦੀ ਸੁਰੱਖਿਆ ਲਈ ਸਹਿਯੋਗੀਆਂ ਤੋਂ ਲੰਬੀ ਦੂਰੀ ਦੇ ਹਥਿਆਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਮੰਗ ਕੀਤੀ ਹੈ। ਜਦੋਂ ਕਿ ਯੂਰਪੀ ਸੰਘ ਦੇ ਸਹਿਯੋਗੀ ਦੇਸ਼ਾਂ ਨੇ ਯੂਕਰੇਨ ਦੇ ਸੈਨਿਕਾਂ ਨੂੰ ਨਵੇਂ ਹਥਿਆਰਾਂ ਅਤੇ ਲੜਾਕੂ ਹੁਨਰ ਦੀ ਸਿਖਲਾਈ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਟ੍ਰੇਨਿੰਗ ਯੂਕਰੇਨ ‘ਚ ਨਹੀਂ ਸਗੋਂ ਨੇੜਲੇ ਦੋਸਤ ਦੇਸ਼ ‘ਚ ਹੋਵੇਗੀ।