ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਰੁਸਲਸ ਸ਼ਹਿਰ ਦੀ ਹੈ| ਇਸ ਵੀਡੀਓ ਵਿੱਚ ਸਾਫ਼ ਤੌਰ ਤੇ ਦਿੱਖ ਰਿਹਾ ਹੈ ਕਿ ਇਹ ਵੀਡੀਓ ਰੇਲਵੇ ਸਟੇਸ਼ਨ ਦੀ ਹੈ| ਇਸ ਵੀਡੀਓ ਵਿੱਚ ਇੱਕ ਨੌਜਵਾਨ ਇੱਕ ਔਰਤ ਦੇ ਪਿੱਛੇ ਹੌਲੀ-ਹੌਲੀ ਆਇਆ ਤੇ ਔਰਤ ਨੂੰ ਧੱਕਾ ਮਾਰਦਾ ਹੈ| ਇਸ ਮੌਕੇ ਦੀਆਂ ਸਾਰੀਆਂ ਤਸਵੀਰਾਂ cctv ਕੈਮਰੇ ਚ ਕੈਦ ਹੋ ਗਈਆਂ| ਔਰਤ ਰੇਲ ਦੀ ਪਟੜੀ ਤੇ ਜਾ ਡਿੱਗਦੀ ਹੈ ਤੇ ਨਾਲ ਹੈ ਟ੍ਰੇਨ ਆ ਜਾਂਦੀ ਹੈ ਤੇ ਅਚਾਨਕ ਟ੍ਰੇਨ ਨੂੰ ਐਮਰਜੰਸੀ ਬ੍ਰੇਕ ਨਾਲ ਰੋਕ ਦਿੱਤਾ ਜਾਂਦਾ ਹੈ ਜਾਂਦਾ ਹੈ| ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚ ਗਈ ਹੈ| ਕੋਈ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਹੈ| ਸੂਤਰਾਂ ਦੇ ਹਵਾਲੇ ਤੋਂ ਪਤਾ ਚਲਿਆ ਹੈ ਕੇ ਉਸ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ|