ਫਾਜ਼ਿਲਕਾ (ਸਾਹਿਬ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਜਾ ਰਹੀਆਂ ਹਨ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਘਰ-ਘਰ ਜਾ ਕੇ ਟੀਮਾਂ ਬਣਾ ਕੇ ਵੋਟਾਂ ਪੋਲ ਕਰਵਾਈ ਜਾ ਰਹੀ ਹੈ। ਇਸ ਤਹਿਤ ਇਕ ਅਨੋਖੀ ਤਸਵੀਰ ਸਾਹਮਣੇ ਆਈ ਹੈ।
- ਫਾਜ਼ਿਲਕਾ ਦੇ ਗਾਂਧੀਨਗਰ ਵਿਖੇ ਬਜ਼ੁਰਗ ਵਿਅਕਤੀ ਤਿਲਕ ਰਾਜ ਲਈ ਵੋਟ ਪੋਲ ਕਰਵਾਉਣ ਪਹੁੰਚੀ ਪ੍ਰਸ਼ਾਸਨਿਕ ਟੀਮ ਦਾ ਬਜ਼ੁਰਗ ਵਿਅਕਤੀ ਅਤੇ ਉਸਦੇ ਪਰਿਵਾਰ ਨੇ ਭੰਗੜਾ ਪਾ ਕੇ ਸਵਾਗਤ ਕੀਤਾ। ਇਨ੍ਹਾਂ ਹੀ ਨਹੀਂ ਘਰ ਵਿੱਚ ਹੀ ਆਧੁਨਿਕ ਬੂਥ ਬਣਾ ਲਿਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਇੱਕ ਬਜ਼ੁਰਗ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ।
- ਜਾਣਕਾਰੀ ਦਿੰਦਿਆਂ ਬਜ਼ੁਰਗ ਵਿਅਕਤੀ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਸਾਲ 1935 ‘ਚ ਜ਼ਿਲ੍ਹਾ ਲਾਹੌਰ ਤਹਿਸੀਲ ਚੂਨੀਆ ਵਿਖੇ ਹੋਇਆ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ, ਉਹ ਫਾਜ਼ਿਲਕਾ, ਭਾਰਤ ਵਿੱਚ ਰਹਿਣ ਲੱਗ ਪਿਆ। ਜਿੱਥੇ ਉਹ ਕਈ ਸਾਲਾਂ ਤੱਕ ਮਾਲ ਵਿਭਾਗ ਵਿੱਚ ਕੰਮ ਕਰਦਾ ਰਿਹਾ।
- ਅੱਜ ਉਹ ਲਗਭਗ 89 ਸਾਲ ਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਆਟੋ ‘ਚ ਧੱਕੇ ਨਹੀਂ ਖਾਣੇ ਪਏ। ਉਨ੍ਹਾਂ ਦੇ ਘਰ ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਖੁਸ਼ੀ ‘ਚ ਉਨ੍ਹਾਂ ਆਪਣੇ ਘਰ ‘ਚ ਮਾਡਰਨ ਬੂਥ ਬਣਾ ਕੇ ਭੰਗੜਾ ਪਾ ਕੇ ਵੋਟ ਪੋਲ ਕਰਵਾਉਣ ਆਈ ਟੀਮ ਦਾ ਸਵਾਗਤ ਕੀਤਾ।