5 ਜਨਵਰੀ ਨੂੰ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਵਿੱਚ ਡੀਐਮਸੀ ਦੇ ਕਮਰੇ ਦੇ ਬਿਲਕੁਲ ਸਾਹਮਣੇ ਸਥਿਤ ਦਵਾਈ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 85 ਤੋਂ ਵੱਧ ਕਿਸਮ ਦੀਆਂ ਦਵਾਈਆਂ, ਟੀਕੇ, ਸਰਜੀਕਲ ਆਈਟਮਾਂ, ਫਰਿੱਜ, ਪੱਖੇ ਸਮੇਤ ਸਾਮਾਨ ਸੜ ਗਿਆ ਸੀ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ।
ਦੱਸਦੇਈਏ ਟੀਮ ਵਿੱਚ ਸ਼ਾਮਿਲ ਸੁਨੀਲ, ਡਾ: ਮਧੁਰ ਮੱਟੂ, ਡਾ: ਵਿਸ਼ਵ ਬੰਧੂ, ਡਾ. ਵਿਸ਼ਾਲ ਕੋਹਲੀ, ਸੀਨੀਅਰ ਫਾਰਮੇਸੀ ਅਫਸਰ ਰਾਕੇਸ਼ ਕੁਮਾਰ ਅਤੇ ਸੀਨੀਅਰ ਚੀਫ ਫਾਰਮੇਸੀ ਅਫਸਰ ਤ੍ਰਿਸ਼ਾਲਾ ਦੇਵੀ ਨੇ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਹੈ। ਇਸ ਦੌਰਾਨ ਜਾਂਚ ਤੋਂ ਬਾਅਦ ਟੀਮ ਨੇ ਦਵਾਈ ਦੀ ਦੁਕਾਨ ‘ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਕਾਰਨ ਦੱਸਿਆ ਹੈ।
ਜਦੋ ਟੀਮ ਨੇ ਰਿਪੋਰਟ ਤਿਆਰ ਕਰਕੇ ਇਸ ਦੀ ਕਾਪੀ ਸਿਹਤ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਦਵਾਈਆਂ ਦੀ ਦੁਕਾਨ ਨੂੰ ਅੱਗ ਲੱਗਣ ਸਬੰਧੀ ਜ਼ਿਲ੍ਹਾ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਦਵਾਈਆਂ ਦੀ ਦੁਕਾਨ ਵਿੱਚ ਅੱਗ ਲੱਗਣ ਤੋਂ ਬਾਅਦ ਪੂਰੇ ਹਸਪਤਾਲ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਫਾਇਰ ਸੇਫਟੀ ਸਿਸਟਮ ਵਿੱਚ ਪਾਈਪਾਂ ਤੋਂ ਪਾਣੀ ਦੀਆਂ ਤੋਪਾਂ ਅਤੇ ਪਾਣੀ ਦੇ ਫੁਹਾਰੇ ਕੰਮ ਕਿਉਂ ਨਹੀਂ ਕੀਤੇ।
ਇਹ ਸਿਸਟਮ ਕਿਸ ਦੇ ਹੱਥ ਸੀ? ਇਸ ਸਬੰਧੀ ਐਸ.ਐਮ.ਓ ਡਾ.ਰਾਕੇਸ਼ ਸਰਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਿਭਾਗ ਨੂੰ ਫਾਇਰ ਸੇਫਟੀ ਸਿਸਟਮ ਲਗਾਉਣ ਲਈ ਲਿਖਿਆ ਗਿਆ ਹੈ। ਹੁਣ ਤੱਕ ਦੀ ਜਾਂਚ ਅਤੇ ਪੁੱਛ-ਪੜਤਾਲ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਿਸਟਮ ਕਿਸੇ ਦੇ ਹਵਾਲੇ ਨਹੀਂ ਕੀਤਾ ਗਿਆ। ਫਿਲਹਾਲ ਜਾਂਚ ਟੀਮ ਇਸ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਨੂੰ ਵੀ ਚੈੱਕ ਕਰਕੇ ਬਦਲਿਆ ਜਾਵੇਗਾ।