Nation Post

ਧਰਮ ਤੇ ਜਾਤੀ ਦੀ ਲੜਾਈ ਲੜਨ ਵਾਲੇ ਲੋਕਾਂ ਲਈ ਸ਼ਹੀਦ ਹੋਏ ਭਾਰਤੀ ਜਵਾਨ ਦਾ ਆਖਰੀ ਸੁਨੇਹਾ, ਜਾਣੋ ਆਖਰੀ ਸਾਹਾਂ ਵਿੱਚ ਦੁਨੀਆਂ ਨੂੰ ਅਜਿਹਾ ਕੀ ਕਹਿ ਗਏ

ਦੇਸ਼ ਦੇ ਵਿੱਚ ਜਿੱਥੇ ਹਿਜਾਬ ਤੇ ਭਗਵਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਲੋਕ ਇਸ ਪਿਛੇ ਲੜਾਈ ਕਰ ਰਹੇ ਹਨ| ਉੱਥੇ ਇਸ ਵਿਚਕਾਰ ਸ਼ਹੀਦ ਹੋਏ ਭਾਰਤੀ ਫ਼ੌਜੀ ਦੀ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਦੇ ਵਲੋਂ ਇਕ ਦਿਲ ਨੂੰ ਛੁ ਲੈਣ ਵਾਲਾ ਸੰਦੇਸ਼ ਦਿੱਤਾ ਹੈ| ਇਸ ਆਡੀਓ ਵਿੱਚ ਭਾਰਤੀ ਫ਼ੌਜੀ ਨੇ ਕਿਹਾ ਕਿ ਹਿਜਾਬ ਤੇ ਭਗਵੇ ਲਈ ਲੜਨਾ ਬੰਦ ਕਰੋ ਸਾਨੂੰ ਦੁੱਖ ਲੱਗਦਾ ਹੈ|

ਕਸ਼ਮੀਰ ਵਿੱਚ ਬਰਫ਼ ਦੇ ਤੂਫ਼ਾਨ ਵਿੱਚ ਮਰਨ ਤੋਂ ਪਹਿਲਾਂ ਹਵਲਦਾਰ ਅਲਤਾਫ਼ ਅਹਿਮਦ, 37, ਦੁਆਰਾ ਭੇਜੇ ਗਏ ਇੱਕ ਆਖਰੀ ਵੌਇਸ ਸੰਦੇਸ਼ ਵਿੱਚ ਧਰਮ ਨੂੰ ਲੈ ਕੇ ਲੜਾਈ ਬੰਦ ਕਰਨ ਦੀ ਇੱਕ ਕਾਲ ਰਿਕਾਰਡ ਕੀਤੀ ਗਈ ਸੀ। ਜਿਸ ਨੂੰ ਸਿਪਾਹੀ ਦੇ ਦੋਸਤਾਂ ਦੁਆਰਾ ਮੀਡੀਆ ਨਾਲ ਸਾਂਝੇ ਕੀਤੇ ਗਿਆ| ਇਸ ਵੌਇਸ ਨੋਟ ਵਿੱਚ, ਲੋਕਾਂ ਨੂੰ ਆਪਣੇ ਮਤਭੇਦਾਂ ਨੂੰ ਪਾਸੇ ਰੱਖਣ ਲਈ ਬੇਨਤੀ ਕੀਤੀ ਗਈ ਹੈ। ਸ਼ਹੀਦ ਦੀ ਇਸ ਆਡੀਓ ਨੂੰ ਜੋ ਵੀ ਸੁਣ ਰਿਹਾ ਹੈ ਉਹ ਭਾਵੁਕ ਹੋ ਰਿਹਾ ਹੈ|

Exit mobile version