Nation Post

ਪਹਿਲਾ ਔਰਤ ਨੂੰ ਚਾਕੂ ਦੀ ਨੋਕ ਤੇ ਕੀਤਾ KIDNAP, ਫਿਰ ਬਾਲ ਕੱਟ, ਮੂੰਹ ਕਾਲਾ ਕਰ ਘੁਮਾਇਆ ਗਲੀਆਂ ‘ਚ

ਰਾਜਧਾਨੀ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਇੱਕ ਲੜਕੀ ਦੇ ਨਾਲ ਸ਼ਰਮਸਾਰ ਕਰਨ ਵਾਲੇ ਵਿਵਹਾਰ ਦੀ ਘਟਨਾ ਸਾਹਮਣੇ ਆਈ ਹੈ| ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ| ਇੱਕ 20 ਸਾਲ ਦੀ ਲੜਕੀ ਦਾ ਕਥਿਤ ਤੋਰ ਤੇ ਅਗਵਾਹ ਕੀਤਾ ਗਿਆ ਤੇ ਫਿਰ ਉਸਦੇ ਨਾਲ ਭਰੀ ਭੀੜ ਵਿੱਚ ਬਦਸਲੂਕੀ ਕੀਤੀ ਗਈ| ਆਰੋਪ ਹੈ ਕਿ ਇਸ ਔਰਤ ਦੇ ਨਾਲ ਕਥਿਤ ਰੂਪ ਦੇ ਨਾਲ ਗੈਂਗਰੇਪ ਕੀਤਾ ਗਿਆ| ਉਸਨੂੰ ਅਗਵਾਹ ਕਰਨ ਤੋਂ ਬਾਅਦ ਉਸ ਦੇ ਬਾਲ ਕੱਟੇ ਗਏ| ਐਨਾ ਹੀ ਨਹੀਂ ਉਸ ਦੇ ਚੇਹਰੇ ਤੇ ਕਾਲਿਕ ਪੋਥੀ ਗਈ, ਚੱਪਲਾਂ ਦਾ ਹਰ ਪਾਇਆ ਗਿਆ ਤੇ ਉਸ ਨੂੰ ਗਲੀਆਂ ‘ਚ ਘੁਮਾਇਆ ਗਿਆ| ਜਦੋ ਮਹਿਲਾ ਦੀ ਛੋਟੀ ਭੈਣ ਨੇ ਪੁਲਿਸ ਨੂੰ ਪਹਿਨ ਕੀਤਾ ਤਾਂ ਮੌਕੇ ਤੇ ਪੁਲਿਸ ਨੇ ਪੁਹੰਚ ਕੇ ਮਹਿਲਾ ਨੂੰ ਬਚਾਇਆ| ਔਰਤ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਤੇ ਗੈਂਗਰੇਪ ਤੇ ਦੂਸਰਿਆਂ ਧਾਰਾਵਾਂ ਦੇ ਤਹਿਤ FIR ਦਰਜ ਕੀਤੀ ਗਈ ਹੈ ਅਤੇ ਔਰਤ ਦੇ ਨਾਲ ਬਦਸਲੂਕੀ ਦੇ ਆਰੋਪ ਵਿੱਚ ਚਾਰ ਔਰਤਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ| ਕੁਝ ਹੋਰ ਆਰੋਪੀਆਂ ਦੀ ਤਲਕਾਸ਼ ਵਿੱਚ ਜੁਟੀ ਪੁਲਿਸ|

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਇਸ ਮਾਮਲੇ ਨੂੰ ਲੈ ਕੇ ਗੁੱਸੇ ‘ਚ ਹੈ। ਉਨ੍ਹਾਂਨੇ ਪੀੜਤ ਨਾਲ ਮੁਲਾਕਾਤ ਕਰਕੇ ਉਸ ਨਾਲ ਗੱਲਬਾਤ ਕੀਤੀ ਤੇ ਮਾਮਲੇ ਨਾਲ ਸੰਬੰਧਿਤ ਆਰੋਪੀਆਂ ਨੂੰ ਗਿਰਫ਼ਤਾਰ ਕਰਨ  ਦੀ ਮੰਗ ਕੀਤੀ ਹੈ| ਮਾਲੀਵਾਲ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਕਸਤੂਰਬਾ ਨਗਰ ‘ਚ 20 ਸਾਲਾ ਲੜਕੀ ਨਾਲ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੇ ਸਮੂਹਿਕ ਬਲਾਤਕਾਰ ਕਰਕੇ ਉਸ ਨੂੰ ਗੰਜਾ ਬਣਾ ਦਿੱਤਾ, ਚੱਪਲਾਂ ਦੀ ਮਾਲਾ ਪਹਿਨਾ ਕੇ ਪੂਰੇ ਇਲਾਕੇ ‘ਚ ਮੂੰਹ ਕਾਲਾ ਕਰਕੇ ਗਲੀਆਂ ਚ ਘੁਮਾਇਆ। ਮੈਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਰਹੀ  ਹਾਂ| ਸਾਰੇ ਆਰੋਪੀ ਆਦਮੀ ਤੇ ਔਰਤਾਂ ਨੂੰ ਗਿਰਫ਼ਤਾਰ ਕੀਤਾ ਜਾਵੇ ਤੇ ਲੜਕੀ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ|

Exit mobile version