ਜੈਪੁਰ (ਸਾਹਿਬ)— ਕਲਪਨਾ ਕਰੋ ਕਿ ਜੇਕਰ ਕੋਈ ਹਸਪਤਾਲ ਗੰਭੀਰ ਹਾਲਤ ‘ਚ ਮਰੀਜ਼ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਕੀ ਹੋਵੇਗਾ। ਅਜਿਹਾ ਹੀ ਇੱਕ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਹਸਪਤਾਲ ਵਿੱਚ ਸਟਾਫ਼ ਵੱਲੋਂ ਦਾਖ਼ਲ ਕਰਨ ਤੋਂ ਇਨਕਾਰ ਕਰਨ ’ਤੇ ਇੱਕ ਔਰਤ ਨੇ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ।
- ਇਹ ਘਟਨਾ ਬੁੱਧਵਾਰ ਰਾਤ ਦੀ ਹੈ ਜਦੋਂ ਸਟਾਫ ਨੇ ਔਰਤ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ ਅਤੇ ਐਂਬੂਲੈਂਸ ਦਾ ਇੰਤਜ਼ਾਮ ਨਹੀਂ ਕੀਤਾ। ਜਣੇਪੇ ਦੇ ਦਰਦ ਨਾਲ ਜੂਝ ਰਹੀ ਔਰਤ ਨੇ ਹਸਪਤਾਲ ਦੇ ਗੇਟ ਦੇ ਬਿਲਕੁਲ ਸਾਹਮਣੇ ਬੱਚੀ ਨੂੰ ਜਨਮ ਦਿੱਤਾ। ਹਸਪਤਾਲ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਜਿਸ ਤੋਂ ਬਾਅਦ ਸਟਾਫ ਮਹਿਲਾ ਨੂੰ ਮਹਿਲਾ ਵਾਰਡ ‘ਚ ਲੈ ਗਿਆ। ਸੂਤਰਾਂ ਮੁਤਾਬਕ ਅਸ਼ੋਕ ਵਰਮਾ ਆਪਣੀ ਪਤਨੀ ਨੂੰ ਜਣੇਪੇ ਦੇ ਦਰਦ ਤੋਂ ਪੀੜਤ ਹੋਣ ‘ਤੇ ਕਨਵਟੀਆ ਹਸਪਤਾਲ ਲੈ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜ਼ਨਾਨਾ ਹਸਪਤਾਲ ਰੈਫਰ ਕਰ ਦਿੱਤਾ। ਵਰਮਾ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਬੇਨਤੀ ਕੀਤੀ। ਸਟਾਫ ਨੇ ਸਾਫ਼ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ।
- ਇਸ ਤੋਂ ਬਾਅਦ ਸਟਾਫ ਨੇ ਉਸ ਨੂੰ ਅਹਾਤਾ ਛੱਡ ਕੇ ਜ਼ਨਾਨਾ ਹਸਪਤਾਲ ਜਾਣ ਲਈ ਕਿਹਾ। ਸਟਾਫ ਨੇ ਨਾ ਤਾਂ ਔਰਤ ਦੀ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਐਂਬੂਲੈਂਸ ਮੁਹੱਈਆ ਕਰਵਾਈ। ਹਸਪਤਾਲ ਤੋਂ ਬਾਹਰ ਆਉਂਦੇ ਹੀ ਮਹਿਲਾ ਨੇ ਹਸਪਤਾਲ ਦੀ ਇਮਾਰਤ ਦੇ ਨਾਲ ਲੱਗਦੇ ਪਲੇਟਫਾਰਮ ‘ਤੇ ਬੱਚੀ ਨੂੰ ਜਨਮ ਦਿੱਤਾ।