ਅਬੋਹਰ (ਸਾਹਿਬ): ਅਬੋਹਰ ਤੋਂ ਰੇਲ ਗੱਡੀ ਦਾ ਇੰਜਣ ਫੇਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੱਲਿਆਂਵਾਲੀ ਰੇਲਵੇ ਸਟੇਸ਼ਨ ਨੇੜੇ ਬਠਿੰਡਾ ਤੋਂ ਸ੍ਰੀਗੰਗਾਨਗਰ ਜਾ ਰਹੀ ਯਾਤਰੀ ਰੇਲ ਗੱਡੀ ਦਾ ਇੰਜਣ ਖਰਾਬ ਹੋ ਗਿਆ। ਇੰਜਣ ਫੇਲ ਹੋਣ ਕਾਰਨ 48 ਡਿਗਰੀ ਸੈਲਸੀਅਸ ਤਾਪਮਾਨ ‘ਚ ਸਾਰੇ ਯਾਤਰੀ ਪ੍ਰੇਸ਼ਾਨ ਹੋ ਗਏ।
- ਜਾਣਕਾਰੀ ਅਨੁਸਾਰ ਬਠਿੰਡਾ-ਸ਼੍ਰੀਗੰਗਾਨਗਰ ਪੈਸੰਜਰ ਟਰੇਨ ਦੁਪਹਿਰ 1 ਵਜੇ ਦੇ ਕਰੀਬ ਅਬੋਹਰ ਪਹੁੰਚੀ ਅਤੇ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਸ਼੍ਰੀਗੰਗਾਨਗਰ ਲਈ ਰਵਾਨਾ ਹੋਈ ਪਰ ਕਿੱਲਿਆਂਵਾਲੀ ਨੇੜੇ ਅਚਾਨਕ ਟਰੇਨ ਦਾ ਇੰਜਣ ਫੇਲ ਹੋ ਗਿਆ। ਇਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਬਠਿੰਡਾ ਤੋਂ ਦੂਜਾ ਇੰਜਣ ਮੰਗਵਾਇਆ ਗਿਆ। ਇਸ ਤੋਂ ਬਾਅਦ ਡੇਢ ਘੰਟੇ ਬਾਅਦ ਟਰੇਨ ਯਾਤਰੀਆਂ ਨੂੰ ਲੈ ਕੇ ਸ਼੍ਰੀਗੰਗਾਨਗਰ ਪਹੁੰਚੀ।