ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਇਕ ਸੀਸੀਟੀਵੀ ‘ਚ ਕੈਦ ਹੋਈ ਇਕ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਮਾਸੂਮ ਬੱਚੀ ਨੂੰ 4 ਤੋਂ 5 ਆਵਾਰਾ ਕੁੱਤੇ ਨੋਚ ਰਹੇ ਹਨ। ਬੱਚੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਬੱਚੀ ਨੂੰ ਦਬੋਚ ਲਿਆ। ਇਕ ਤੋਂ ਬਾਅਦ ਇਕ ਕੁੱਤਿਆਂ ਨੇ ਬੱਚੀ ਨੂੰ ਨੋਚਿਆ। ਸਮਾਂ ਰਹਿੰਦਿਆਂ ਇਕ ਰਾਹਗੀਰ ਨੇ ਕੁੱਤਿਆਂ ਨੂੰ ਪੱਥਰ ਮਾਰ ਕੇ ਉਥੋਂ ਭਜਾ ਦਿੱਤਾ। ਬੱਚੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।