Friday, November 15, 2024
HomeNational'Film Emergency' ਦੀ ਰਿਲੀਜ਼ 'ਤੇ ਰੋਕ ਲੱਗਣ ਤੇ ਕੋਰਟ ਪਹੁੰਚੇ ਕੋ-ਪ੍ਰੋਡਿਊਸਰ

‘Film Emergency’ ਦੀ ਰਿਲੀਜ਼ ‘ਤੇ ਰੋਕ ਲੱਗਣ ਤੇ ਕੋਰਟ ਪਹੁੰਚੇ ਕੋ-ਪ੍ਰੋਡਿਊਸਰ

ਨਵੀਂ ਦਿੱਲੀ (ਹਰਮੀਤ) : ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਲਗਾਤਾਰ ਹੰਗਾਮਾ ਮਚਿਆ ਹੋਇਆ ਹੈ। ਇਸ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਵੀ ਟਾਲ ਦਿੱਤਾ ਗਿਆ ਹੈ। ਦਰਅਸਲ ਲਗਾਤਾਰ ਹੋ ਰਹੇ ਵਿਰੋਧ ਨੂੰ ਦੇਖਦੋ ਹੋਏ ਫਿਲਮ ਨੂੰ CBFC ਵਲੋਂ ਹੁਣ ਤਕ ਸਕਟੀਫਿਕੇਟ ਨਹੀਂ ਦਿੱਤਾ ਗਿਆ ਹੈ। ਹੁਣ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ ਜਾਂ ਨਹੀਂ ਇਸ ਦਾ ਫੈਸਲਾ ਅੱਜ ਹੀ ਹੋਵੇਗਾ।

ਦਰਅਸਲ ਫਿਲਮ ਦੀ ਰਿਲੀਜ਼ ਨੂੰ ਲੈ ਕੇ ਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਨ ਲਈ ਜੀ ਇੰਟਰਟੇਨਮੈਂਟ ਇੰਟਰਪ੍ਰਾਈਜ਼ੇਜ ਨੇ ਬਾਂਬੇ ਹਾਈ ਕੋਰਟ ਦਾ ਦਰਵਾਜ਼ਾ ਖੜਖਾਇਆ ਹੈ। ਜੀ ਇੰਟਰਟੇਨਮੈਂਟ ਫਿਲਮ ਦੀ ਨਿਰਮਾਤਾ ਹੈ।

ਕੰਗਨਾ ਨੇ ਫਿਲਮ ‘ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਲੈ ਕੇ ਪੰਜਾਬ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਿੱਖ ਜਥੇਬੰਦੀਆਂ ਨੇ ਇਸ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਜਥੇਬੰਦੀਆਂ ਨੇ ਫਿਲਮ ਦੇ ਨਿਰਮਾਤਾਵਾਂ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਨ੍ਹਾਂ ਦੀ ਗ਼ਲਤ ਤਸਵੀਰ ਦਿਖਾਉਣ ਦਾ ਦੋਸ਼ ਲਗਾਇਆ ਹੈ। ਭਾਈਚਾਰੇ ਦਾ ਦੋਸ਼ ਹੈ ਕਿ ਇਸ ਨਾਲ ਜੁੜੀਆਂ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਦਾਇਰ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੀਬੀਐਫਸੀ ਨੇ ਗੈਰ-ਕਾਨੂੰਨੀ ਅਤੇ ਮਨਮਾਨੇ ਢੰਗ ਨਾਲ ਪ੍ਰਮਾਣੀਕਰਨ ਨੂੰ ਰੋਕ ਦਿੱਤਾ ਹੈ। ਇਕ ਵਕੀਲ ਮੁਤਾਬਕ ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸੈਂਸਰ ਬੋਰਡ ਸਰਟੀਫਿਕੇਟ ਦੇ ਨਾਲ ਤਿਆਰ ਹੈ ਪਰ ਉਹ ਇਸ ਨੂੰ ਜਾਰੀ ਨਹੀਂ ਕਰ ਰਿਹਾ ਹੈ। ਜਸਟਿਸ ਬੀਪੀ ਕੋਲਾਬਾਵਾਲਾ ਤੇ ਫਿਰਦੋਸ਼ ਪੂਨੀਵਾਲਾ ਦੇ ਡਿਵੀਜ਼ਨ ਬੈਂਚ ਨੇ ਇਸ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਕੰਗਨਾ ਰਣੋਤ ਦੀ ਇਹ ਫਿਲਮ 25 ਜੂਨ, 1975 ਤੋਂ ਲੈ ਕੇ 21 ਮਾਰਚ 1977 ਤਕ ਦੇਸ਼ ’ਚ ਲਗਾਏ ਗਏ 21 ਮਹੀਨਿਆਂ ਦੀ ਐਮਰਜੈਂਸੀ ਦੀ ਕਹਾਣੀ ’ਤੇ ਅਧਾਰਿਤ ਹੈ। ਕੰਗਨਾ ਇਸ ਫਿਲਮ ਦੀ ਡਾਇਰੈਕਟਰ ਤੇ ਪ੍ਰਡਿਊਸਰ ਵੀ ਹੈ

RELATED ARTICLES

LEAVE A REPLY

Please enter your comment!
Please enter your name here

Most Popular

Recent Comments