ਨਾਭਾ (ਸਾਹਿਬ): ਅਵਾਰਾ ਖ਼ੂਨੀ ਕੁੱਤਿਆਂ ਨੇ ਨਾਭਾ ਦੇ ਪਿੰਡ ਸਰਾਜਪੁਰ ਵਿਖੇ ਇੱਕ ਕੰਬਾਈਨ ਦੇ ਫੋਰਮੈਨ ਨੂੰ ਵਡ-ਵਡ ਕੇ ਮਾਰ ਦੇਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਫੋਰਮੈਨ ਯੂਪੀ ਤੋਂ ਰੋਜ਼ੀ ਰੋਟੀ ਲਈ ਫਸਲ ਕੱਟਣ ਲਈ ਕੰਬਾਇਨ ‘ਤੇ ਇੱਥੇ ਆਇਆ ਸੀ ਅਤੇ ਸਵੇਰੇ ਉੱਠ ਕੇ ਜੰਗਲ ਪਾਣੀ ਗਿਆ ਸੀ। ਇਹ ਪਹਿਲੀ ਘਟਨਾ ਨਹੀਂ ਹੈ, ਕੁਝ ਸਮਾਂ ਪਹਿਲਾਂ ਇਹਨਾਂ ਪਿੰਡਾਂ ਦੇ ਇੱਕ ਬੱਚੇ ਤੇ ਇੱਕ ਬਜ਼ੁਰਗ ਨੂੰ ਵੀ ਕੁੱਤਿਆਂ ਵੱਲੋਂ ਵਡ-ਵਡ ਕੇ ਖਾਧਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ।
- ਜਾਣਕਾਰੀ ਮੁਤਾਬਕ, ਸਰਾਜਪੁਰ ਪਿੰਡ ਵਿਚ ਯੂਪੀ ਤੋਂ ਗੁਰਵਿੰਦਰ ਸਿੰਘ ਨਾਮ ਦਾ ਕੰਬਾਇਨ ਦਾ ਫੋਰਮੈਨ ਰੋਜ਼ੀ-ਰੋਟੀ ਲਈ ਆਪਣੇ ਪਰਿਵਾਰ ਅਤੇ ਤਿੰਨ ਬੱਚਿਆਂ ਦਾ ਢਿੱਡ ਭਰਨ ਲਈ ਕਣਕ ਦੀ ਫਸਲ ਦੀ ਵਾਢੀ ਲਈ ਕੰਬਾਈਨ ‘ਤੇ ਕੰਮ ਕਰਨ ਲਈ ਆਇਆ ਸੀ ਜੋ ਕਿ ਸਵੇਰੇ ਜੰਗਲ ਪਾਣੀ ਗਿਆ ਤਾਂ ਖੇਤਾਂ ਵਿੱਚ ਉਸਨੂੰ ਖੂੰਖਾਰ ਕੁੱਤੇ ਪੈ ਗਏ ਅਤੇ ਉਸਨੂੰ ਵਡ-ਵਡ ਕੇ ਖਾ ਗਏ। ਅੰਮ੍ਰਿਤਧਾਰੀ ਗੁਰਵਿੰਦਰ ਸਿੰਘ ਜੋ ਯੂਪੀ ਦਾ ਰਹਿਣ ਵਾਲਾ ਹੈ, ਉਸ ਦਾ ਕੁੱਤਿਆਂ ਵੱਲੋਂ ਸਿਰ ਅਤੇ ਹੋਰ ਸਰੀਰ ਦੇ ਅੰਗ ਵਡ-ਵਡ ਕੇ ਖਾ ਲਏ ਗਏ ਸੀ।
- ਲੋਕਾਂ ਮੁਤਾਬਕ ਜਿਨ੍ਹਾਂ ਵਿਅਕਤੀਆਂ ਨੂੰ ਕੁੱਤਿਆਂ ਵੱਲੋਂ ਵਡ-ਵਡ ਕੇ ਖਾਣ ਉਪਰੰਤ ਮੌਤ ਦੇ ਮੁਹੰ ਚਲੇ ਗਏ ਆ ਫੇਰ ਗੰਭੀਰ ਜਖਮੀ ਗਏ, ਉਹਨਾਂ ਦਾ ਸਾਰਾ ਰਿਕਾਰਡ ਪ੍ਰਸ਼ਾਸਨ ਕੋਲ ਮੌਜੂਦ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।