ਤਾਈਪੇ (ਰਾਘਵ) : ਲਾਈ ਚਿੰਗ ਦੇ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਇਸ ਦੌਰਾਨ ਇਕ ਵਾਰ ਫਿਰ ਚੀਨ ਦੇ ਛੇ ਲੜਾਕੂ ਜਹਾਜ਼, ਛੇ ਜਲ ਸੈਨਾ ਦੇ ਜਹਾਜ਼ ਅਤੇ ਚਾਰ ਤੱਟ ਰੱਖਿਅਕ ਜਹਾਜ਼ ਤਾਈਵਾਨ ਸਰਹੱਦ ਨੇੜੇ ਦੇਖੇ ਗਏ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇੱਕ ਚੀਨੀ ਡਰੋਨ ਤਾਈਵਾਨ ਦੇ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਜ਼ੋਨ (ADIZ) ਦੇ ਦੱਖਣ-ਪੱਛਮੀ ਕੋਨੇ ਵਿੱਚ ਦੇਖਿਆ ਗਿਆ ਸੀ। ਜਵਾਬ ਵਿੱਚ, ਤਾਈਵਾਨ ਨੇ ਚੀਨੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਹਵਾਈ ਜਹਾਜ਼, ਜਲ ਸੈਨਾ ਦੇ ਜਹਾਜ਼ ਅਤੇ ਹਵਾਈ ਰੱਖਿਆ ਮਿਜ਼ਾਈਲਆ ਨੂੰ ਤਾਇਨਾਤ ਕੀਤਾ।