Nation Post

SYL ‘ਤੇ ਸੁਸ਼ੀਲ ਗੁਪਤਾ ਦੇ ਬਿਆਨ ਨੂੰ ਲੈ ਕੇ ਛਿੜਿਆ ਵਿਵਾਦ, ਕਾਂਗਰਸ ਨੇ ‘AAP’ ‘ਤੇ ਚੁੱਕੇ ਸਵਾਲ, ਕਹੀ ਇਹ ਗੱਲ

ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ (Sushil Gupta) ਦੇ ਸਤਲੁਜ-ਯਮੁਨਾ ਲਿੰਕ (SYL) ਨਹਿਰ ਬਾਰੇ ਦਿੱਤੇ ਬਿਆਨ ਨੇ ਹੁਣ ਨਵਾਂ ਵਿਵਾਦ ਛੇੜ ਦਿੱਤਾ ਹੈ। ਦਰਅਸਲ ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ‘ਚ ‘ਆਪ’ ਦੀ ਸਰਕਾਰ ਬਣੀ ਤਾਂ ਐਸਵਾਈਐਲ ਦਾ ਪਾਣੀ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ। ਇਸ ‘ਤੇ ਹੁਣ ਕਾਂਗਰਸ ਨੇ ‘ਆਪ’ ਦਾ ਘੇਰਾਓ ਕਰ ਲਿਆ ਹੈ। ਕਾਂਗਰਸੀ ਵਿਧਾਇਕਾਂ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ ਨੇ ਅਰਵਿੰਦ ਕੇਜਰੀਵਾਲ (Arvind Kejriwal)
ਅਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ‘ਤੇ ਸਵਾਲ ਚੁੱਕੇ ਹਨ।

 

ਸੁਖਪਾਲ ਖਹਿਰਾ (Sukhpal Singh Khaira) ਨੇ ਟਵੀਟ ਕਰਕੇ ਲਿਖਿਆ, ਅਰਵਿੰਦ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਦੇਣਾ ਸੁਸ਼ੀਲ ਗੁਪਤਾ ਦਾ ਨਿੱਜੀ ਸਟੈਂਡ ਹੈ ਜਾਂ ਅਧਿਕਾਰਤ ਪਾਰਟੀ ਲਾਈਨ ਹੈ। ਕਿਉਂਕਿ ਇਹ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਸਿੱਧਾ ਹਮਲਾ ਹੈ, ਜੋ ਕਿ ਸਾਡੀ ਜੀਵਨ ਰੇਖਾ। ਭਗਵੰਤ ਮਾਨ ਨੂੰ ਵੀ ‘ਆਪ’ ਦੀ ਪੰਜਾਬ ਵਿਰੋਧੀ ਹਰਕਤ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।


ਇਸ ਦੇ ਨਾਲ ਹੀ ਕਾਂਗਰਸ ਵਿਧਾਇਕ ਪ੍ਰਗਟ ਸਿੰਘ (Pargat Singh) ਨੇ ਵੀ ਇਸ ਬਿਆਨ ‘ਤੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਇਹ ਹੈ ‘ਆਪ’ ਦਾ ਅਸਲੀ ਚਿਹਰਾ। CM ਭਗਵੰਤ ਮਾਨ ਨੂੰ ਤੁਰੰਤ SYL ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਜਦਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਬਚੀ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਹਰਿਆਣਾ ਨੂੰ ਐਸਵਾਈਐਲ ਰਾਹੀਂ ਪੰਜਾਬ ਦਾ ਪਾਣੀ ਸਪਲਾਈ ਕਰਨ ਦੀ ਗਾਰੰਟੀ ਦੇ ਰਹੇ ਹਨ।

Exit mobile version