ਸ਼੍ਰੀਨਗਰ (ਸਾਹਿਬ) : ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ‘ਤੇ ਲੋਕ ਸਭਾ ਚੋਣਾਂ ‘ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਸ਼੍ਰੀਨਗਰ ਦੇ ਉਮੀਦਵਾਰ ਵਾਹਿਦ ਪਾਰਾ ਨੇ ਸ਼ਨੀਵਾਰ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਦੀ ਮੰਗ ਕੀਤੀ। ਪਾਰਾ ਨੇ ਇਸ ਨੂੰ 1987 ਦੀਆਂ ਚੋਣਾਂ ‘ਚ ਧਾਂਦਲੀ’ ਵਰਗਾ ਦੱਸਿਆ ਹੈ।
- ਪਾਰਾ, ਜੋ ਪੀਡੀਪੀ ਦੇ ਨੌਜਵਾਨ ਆਗੂ ਹਨ, ਨੇ ਕਿਹਾ ਕਿ “ਇੱਕ ਸਿਆਸੀ ਪਾਰਟੀ ਤੋਂ ਪ੍ਰਭਾਵਿਤ ਕੁਝ ਅਧਿਕਾਰੀਆਂ ਦੁਆਰਾ ਕੀਤੀ ਗਈ ਕਾਰਵਾਈ 1987 ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੀ ਯਾਦ ਦਿਵਾਉਂਦੀ ਹੈ।”
- ਉਨ੍ਹਾਂ ਅੱਗੇ ਕਿਹਾ ਕਿ ਪੀ.ਡੀ.ਪੀ ਵਰਕਰਾਂ ‘ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਤੰਗ-ਪ੍ਰੇਸ਼ਾਨ ਅਤੇ ਛਾਪੇ ਲੋਕਤੰਤਰ ਦੇ ਮੂਲ ਸਿਧਾਂਤਾਂ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਨੇ ਟਵਿੱਟਰ ‘ਤੇ ਇਕ ਪੋਸਟ ਰਾਹੀਂ ਇਸ ਸਬੰਧ ‘ਚ ਪ੍ਰਧਾਨ ਮੰਤਰੀ ਦਫਤਰ (PMO) ਅਤੇ ਗ੍ਰਹਿ ਮੰਤਰਾਲੇ (HMO) ਨੂੰ ਸੰਬੋਧਿਤ ਕੀਤਾ।
- ਪਾਰਾ ਨੇ ਕਿਹਾ ਕਿ ਉਹ ਸਾਫ਼-ਸੁਥਰੀ ਅਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਉਮੀਦ ਕਰਦੇ ਹਨ, ਤਾਂ ਜੋ ਜੰਮੂ-ਕਸ਼ਮੀਰ ਦੇ ਨਾਗਰਿਕ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਆਪਣੀ ਵੋਟ ਪਾ ਸਕਣ। ਉਨ੍ਹਾਂ ਚੋਣ ਕਮਿਸ਼ਨ ਨੂੰ ਵੀ ਇਸ ਸਬੰਧੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ।