ਜਲੰਧਰ (ਰਾਘਵ): ਪੁਲਿਸ ਨੇ ਜਲੰਧਰ ਦੇ ਪੀਏਪੀ ਦੇ ਅੰਦਰ ਸਥਿਤ ਡੀਏਵੀ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਕੱਲ੍ਹ 12ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪੁਲੀਸ ਨੇ ਸਕੂਲ ਦੀਆਂ ਦੋ ਅਧਿਆਪਕਾਂ ਉਰਵਸ਼ੀ ਅਤੇ ਨੀਤੂ ਗੁਪਤਾ ਖ਼ਿਲਾਫ਼ ਧਾਰਾ 108,3, (5) ਤਹਿਤ ਕੇਸ ਦਰਜ ਕਰ ਲਿਆ ਹੈ। ਜਿੱਥੇ ਡੀਏਵੀ ਅਧਿਆਪਕਾਂ ਵੱਲੋਂ ਵਿਦਿਆਰਥਣ ਨੂੰ ਸਕੂਲ ਫੀਸਾਂ ਸਬੰਧੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਉਥੇ ਹੀ ਲੜਕੀ ਬਿਮਾਰੀ ਕਾਰਨ ਸਕੂਲ ਨਹੀਂ ਜਾ ਰਹੀ ਸੀ ਅਤੇ ਸਕੂਲ ਆਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।