ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿੱਚ ਸ਼ਾਇਦ ਓਨੀ ਰੌਣਕ ਨਹੀਂ ਹੈ ਜਿੰਨੀ ਅੱਜ ਤੋਂ ਬਾਅਦ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਰਹਿੰਦੀ ਸੀ। …ਅੱਜ ਉਹ ਕਾਲਾ ਦਿਨ ਹੈ ਜਦੋਂ ਇੱਕ ਮਾਤਾ-ਪਿਤਾ ਨੇ ਆਪਣਾ ਨੌਜ਼ਵਾਨ ਪੁੱਤਰ ਗੁਆ ਦਿੱਤਾ, ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਕਲਾਕਾਰ ਨੂੰ ਗੁਆ ਦਿੱਤਾ ਅਤੇ ਪੰਜਾਬੀ ਸੰਗੀਤ ਉਦਯੋਗ ਨੇ ਇੱਕ ਸ਼ਾਨਦਾਰ ਪ੍ਰਤਿਭਾ ਗੁਆ ਦਿੱਤੀ। ਮੂਸੇਵਾਲਾ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਵਿੱਚ ਨਹੀਂ ਸਗੋਂ ਉਨ੍ਹਾਂ ਦੇ ਆਪਣੇ ਖੇਤ ਵਿੱਚ ਕੀਤਾ ਗਿਆ। ਭਾਰੀ ਹਿਰਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਨੂੰ ਅਗਨੀ ਦਿੱਤੀ।…
ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਚਹੇਤੇ 5911 ਟਰੈਕਟਰ ‘ਤੇ ਕੱਢੀ ਗਈ। ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਸਾਰੇ ਸ਼ਮਸ਼ਾਨਘਾਟ ਵਿਚ ਲੋਕਾਂ ਦੇ ਰੋਣ ਦੀ ਆਵਾਜ਼ ਗੂੰਜ ਰਹੀ ਸੀ। ਸਾਰਿਆਂ ਦੀਆਂ ਅੱਖਾਂ ਨਮ ਸਨ। ਲੋਕ ਅਜੇ ਵੀ ਵਿਸ਼ਵਾਸ ਨਹੀਂ ਕਰ ਰਹੇ ਹਨ ਕਿ ਗਾਇਕ ਹੁਣ ਉਨ੍ਹਾਂ ਵਿਚਕਾਰ ਨਹੀਂ ਰਿਹਾ। ਅੰਤਿਮ ਯਾਤਰਾ ਤੋਂ ਪਹਿਲਾਂ ਮਾਂ ਨੇ ਆਖਰੀ ਵਾਰ ਪੁੱਤਰ ਦੇ ਵਾਲਾਂ ਦੀ ਕੀਤੀ ਅਤੇ ਪਿਤਾ ਨੇ ਪੱਗ ਬੰਨ੍ਹੀ। ਮਾਂ-ਬਾਪ ਤਾਬੂਤ ਵਿੱਚ ਪਏ ਪੁੱਤ ਨੂੰ ਵੇਖਦੇ ਰਹੇ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ‘ਚ ਹੰਝੂ ਆ ਗਏ।