Nation Post

Shamshera Fitoor Song OUT: ‘ਸ਼ਮਸ਼ੇਰਾ’ ਦਾ ਗੀਤ ਫਿਤੂਰ ਰਿਲੀਜ਼, ਵਾਣੀ ਕਪੂਰ-ਰਣਬੀਰ ਕਪੂਰ ਦਾ ਰੋਮਾਂਟਿਕ ਅੰਦਾਜ਼ ਆਇਆ ਨਜ਼ਰ

Shamshera Fitoor Song OUT: ਬਾਲੀਵੁੱਡ ਰਾਕਸਟਾਰ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ‘ਸ਼ਮਸ਼ੇਰਾ’ ਦਾ ਦੂਜਾ ਗੀਤ ‘ਫਿਤੂਰ’ ਰਿਲੀਜ਼ ਹੋ ਗਿਆ ਹੈ। ਰਣਬੀਰ ਕਪੂਰ ਇਨ੍ਹੀਂ ਦਿਨੀਂ ਫਿਲਮ ‘ਸ਼ਮਸ਼ੇਰਾ’ ਨੂੰ ਲੈ ਕੇ ਚਰਚਾ ‘ਚ ਹਨ। ਹੁਣ ‘ਸ਼ਮਸ਼ੇਰਾ’ ਦਾ ਦੂਜਾ ਗੀਤ ਰਿਲੀਜ਼ ਹੋ ਗਿਆ ਹੈ। ਵਾਣੀ ਕਪੂਰ ਨੇ ਵੀ ਇਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਗੀਤ ‘ਚ ਰਣਬੀਰ-ਵਾਣੀ ਦੀ ਜ਼ਬਰਦਸਤ ਕੈਮਿਸਟਰੀ ਅਤੇ ਰੋਮਾਂਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਨੀਤੀ ਮੋਹਨ ਨੇ ਗਾਇਆ ਹੈ। ਗੀਤ ਨੂੰ ਮਿਥੂਨ ਨੇ ਕੰਪੋਜ਼ ਕੀਤਾ ਹੈ ਅਤੇ ਬੋਲ ਕਰਨ ਮਲਹੋਤਰਾ ਨੇ ਲਿਖੇ ਹਨ। ਧਿਆਨ ਯੋਗ ਹੈ ਕਿ ਕਰਨ ਮਲਹੋਤਰਾ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਸ਼ਮਸ਼ੇਰਾ’ ‘ਚ ਰਣਬੀਰ ਕਪੂਰ, ਵਾਣੀ ਕਪੂਰ ਅਤੇ ਸੰਜੇ ਦੱਤ, ਆਸ਼ੂਤੋਸ਼ ਰਾਣਾ, ਸੌਰਭ ਸ਼ੁਕਲਾ, ਰੋਨਿਤ ਰਾਏ ਅਤੇ ਤ੍ਰਿਧਾ ਚੌਧਰੀ ਅਹਿਮ ਭੂਮਿਕਾਵਾਂ ‘ਚ ਹਨ। ਇਹ ਫਿਲਮ 22 ਜੁਲਾਈ 2022 ਨੂੰ ਸਿਨੇਮਾਘਰਾਂ ‘ਚ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

Exit mobile version