ਰਾਜਸਥਾਨ (ਹਰਮੀਤ) : ਸਤੰਬਰ ਦਾ ਦੂਜਾ ਹਫ਼ਤਾ ਖ਼ਤਮ ਹੋਣ ਦੇ ਨਾਲ ਹੀ ਛੁੱਟੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ ਲਗਾਤਾਰ 4 ਤੋਂ 5 ਦਿਨ ਛੁੱਟੀਆਂ ਹੋਣਗੀਆਂ। ਮਿਹਨਤਕਸ਼ ਲੋਕਾਂ ਦੇ ਨਾਲ-ਨਾਲ ਸਕੂਲਾਂ-ਕਾਲਜਾਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਬਹੁਤ ਖੁਸ਼ਖਬਰੀ ਹੈ। ਲੋਕ ਇਸ ਲੰਬੇ ਵੀਕੈਂਡ ਦੌਰਾਨ ਬਾਹਰ ਜਾਣ ਦੀ ਯੋਜਨਾ ਵੀ ਬਣਾ ਸਕਦੇ ਹਨ। ਰਾਜਸਥਾਨ ਸੂਬੇ ‘ਚ 4 ਦਿਨ ਦੀ ਛੁੱਟੀ ਹੋਵੇਗੀ ਪਰ ਬਾਂਸਵਾੜਾ ‘ਚ 5 ਦਿਨ ਦੀ ਛੁੱਟੀ ਐਲਾਨੀ ਜਾਵੇਗੀ।
ਸਤੰਬਰ ਦੇ ਦੂਜੇ ਹਫ਼ਤੇ ਰਾਜਸਥਾਨ ਵਿੱਚ ਇਕੱਠੀਆਂ 4 ਤੋਂ 5 ਛੁੱਟੀਆਂ ਹੋਣ ਜਾ ਰਹੀਆਂ ਹਨ। ਬਾਂਸਵਾੜਾ ਜ਼ਿਲ੍ਹੇ ਵਿੱਚ 17 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੇ ਦਿਨ ਜ਼ਿਲ੍ਹਾ ਕੁਲੈਕਟਰ ਵੱਲੋਂ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
13 ਸਤੰਬਰ ਨੂੰ ਰਾਮਦੇਵ ਜਯੰਤੀ, ਤੇਜਾ ਦਸ਼ਮੀ ਅਤੇ ਖੇਜਰਲੀ ਸ਼ਹੀਦੀ ਦਿਵਸ ਮੌਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਰਹੇਗੀ।
14 ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਬੈਂਕ ਅਤੇ ਹੋਰ ਦਫ਼ਤਰਾਂ ਵਿੱਚ ਛੁੱਟੀ ਰਹੇਗੀ।
15 ਸਤੰਬਰ ਦਿਨ ਐਤਵਾਰ ਨੂੰ ਸਾਰੇ ਸਕੂਲ, ਬੈਂਕ, ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।
16 ਸਤੰਬਰ ਨੂੰ ਬਾਰਾਵਫਾਤ ਮੌਕੇ ਛੁੱਟੀ ਵੀ ਰਹੇਗੀ।
17 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੀ ਸਥਾਨਕ ਛੁੱਟੀ ਘੋਸ਼ਿਤ ਕੀਤੀ ਜਾਵੇਗੀ।