Monday, February 24, 2025
HomePunjabਰਾਜਸਥਾਨ ‘ਚ ਸੜਕ ਹਾਦਸਾ, ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ...

ਰਾਜਸਥਾਨ ‘ਚ ਸੜਕ ਹਾਦਸਾ, ਵਿਆਹ ਸਮਾਗਮ ਤੋਂ ਪਰਤ ਰਹੇ 9 ਲੋਕਾਂ ਦੀ ਦਰਦਨਾਕ ਮੌਤ

ਪੱਤਰ ਪ੍ਰੇਰਕ : ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਅਕਲੇਰਾ ਇਲਾਕੇ ਨੇੜੇ NH-52 ‘ਤੇ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰੂਤੀ ਵੈਨ ਅਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਮੱਧ ਪ੍ਰਦੇਸ਼ ਵਿੱਚ ਇੱਕ ਵਿਆਹ ਸਮਾਗਮ ਤੋਂ ਘਰ ਪਰਤ ਰਹੇ ਸਨ।

ਸਾਰੇ ਮ੍ਰਿਤਕ ਰਾਜਸਥਾਨ ਦੇ ਡੂੰਗਰਗਾਓਂ ਦੇ ਬਾਗੜੀ ਭਾਈਚਾਰੇ ਦੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਅਕਲੇਰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅਕਲੇਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਝਾਲਾਵਾੜ ਦੀ ਪੁਲਿਸ ਸੁਪਰਡੈਂਟ ਰਿਚਾ ਤੋਮਰ ਦੇ ਅਨੁਸਾਰ, ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments