Indian Premier League 2022 ‘ਚ ਵਿਰਾਟ ਕੋਹਲੀ ਦਾ ਬੱਲਾ ਸ਼ਾਂਤ ਰਿਹਾ ਹੈ ਪਰ ਹੁਣ ਜੇਕਰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪਲੇਆਫ ਦੀ ਦੌੜ ‘ਚ ਬਣੇ ਰਹਿਣਾ ਹੈ ਤਾਂ ਉਸ ਨੂੰ ਅੱਜ ਗੁਜਰਾਤ ਟਾਈਟਨਸ ਖਿਲਾਫ ਜਿੱਤ ਦਰਜ ਕਰਨੀ ਹੋਵੇਗੀ। ਇਸ ਮੈਚ ਵਿੱਚ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਸਕਦੇ ਹਨ। ਜੇਕਰ ਵਿਰਾਟ ਕੋਹਲੀ ਇਸ ਮੈਚ ‘ਚ 57 ਦੌੜਾਂ ਬਣਾ ਲੈਂਦੇ ਹਨ ਤਾਂ ਉਹ RCB ਲਈ 7000 ਦੌੜਾਂ ਦੇ ਅੰਕੜੇ ਨੂੰ ਛੂਹ ਲੈਣਗੇ। ਵਿਰਾਟ 2008 ਤੋਂ ਆਰਸੀਬੀ ਦਾ ਹਿੱਸਾ ਹਨ।
ਜੇਕਰ ਵਿਰਾਟ ਅਜਿਹਾ ਕਰ ਸਕਦੇ ਹਨ ਤਾਂ ਉਹ ਆਈਪੀਐੱਲ ਦੇ ਇਤਿਹਾਸ ‘ਚ ਕਿਸੇ ਫਰੈਂਚਾਈਜ਼ੀ ਟੀਮ ਲਈ 7000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਹਾਲਾਂਕਿ, ਇਹ ਦੌੜਾਂ ਆਈਪੀਐਲ ਅਤੇ ਚੈਂਪੀਅਨਜ਼ ਲੀਗ ਦੇ ਨਾਲ ਮਿਲ ਕੇ ਹੋਣਗੀਆਂ। ਆਈਪੀਐਲ ਦੀ ਗੱਲ ਕਰੀਏ ਤਾਂ ਵਿਰਾਟ ਨੇ 220 ਆਈਪੀਐਲ ਮੈਚਾਂ ਵਿੱਚ 6519 ਦੌੜਾਂ ਬਣਾਈਆਂ ਹਨ, ਜਦੋਂ ਕਿ ਚੈਂਪੀਅਨਜ਼ ਲੀਗ ਵਿੱਚ 424 ਦੌੜਾਂ ਬਣਾਈਆਂ ਹਨ।
ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਦੇ ਨਾਂ ਦਰਜ ਹੈ। ਵਿਰਾਟ ਨੇ ਆਈਪੀਐਲ ਵਿੱਚ RCB ਲਈ 36.22 ਦੀ ਔਸਤ ਅਤੇ 129.27 ਦੀ ਸਟ੍ਰਾਈਕ ਰੇਟ ਨਾਲ 6519 ਦੌੜਾਂ ਬਣਾਈਆਂ ਹਨ। ਵਿਰਾਟ ਨੇ ਇਸ ਦੌਰਾਨ ਪੰਜ ਸੈਂਕੜੇ ਅਤੇ 43 ਅਰਧ ਸੈਂਕੜੇ ਲਗਾਏ ਹਨ। ਹੁਣ ਤੱਕ ਆਈਪੀਐਲ ਵਿੱਚ ਕੋਈ ਅਜਿਹੀ ਫ੍ਰੈਂਚਾਇਜ਼ੀ ਟੀਮ ਨਹੀਂ ਹੈ, ਜਿਸ ਦੇ ਲਈ ਕਿਸੇ ਬੱਲੇਬਾਜ਼ ਨੇ 7000 ਦੌੜਾਂ ਦਾ ਅੰਕੜਾ ਛੂਹਿਆ ਹੋਵੇ।