ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕੀਤਾ ਹੈ। ਰੂਸ ਨੇ ਯੂਕਰੇਨ ਦੀ ਫੌਜ ਨੂੰ ‘ਹਥਿਆਰ ਰੱਖਣ’ ਲਈ ਕਿਹਾ ਹੈ। ਪੁਤਿਨ ਨੇ ਟੀਵੀ ‘ਤੇ ਇਕ ਬਿਆਨ ‘ਚ ਕਿਹਾ ਕਿ ਮੈਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਉਣ ਵਾਲੇ ਦਿਨਾਂ ਵਿੱਚ “ਯੂਰਪ ਵਿੱਚ ਇੱਕ ਵੱਡੀ ਜੰਗ” ਸ਼ੁਰੂ ਕਰ ਸਕਦਾ ਹੈ।
ਇਸ ਦੇ ਨਾਲ ਹੀ, ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਰੂਸੀ ਹਮਰੁਤਬਾ ਨਾਲ ਮੀਟਿੰਗ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਬਲਿੰਕਨ ਨੇ ਕਿਹਾ ਕਿ ਦੁਨੀਆ ਨੂੰ ਆਪਣੀ ਪੂਰੀ ਆਰਥਿਕ ਸ਼ਕਤੀ ਨਾਲ ਰੂਸ ਨੂੰ ਉਨ੍ਹਾਂ ਅਪਰਾਧਾਂ ਲਈ ਸਜ਼ਾ ਦੇਣ ਲਈ ਜਵਾਬ ਦੇਣਾ ਚਾਹੀਦਾ ਹੈ ਜੋ ਉਹ ਪਹਿਲਾਂ ਹੀ ਕਰ ਚੁੱਕਾ ਹੈ ਜਾਂ ਜੋ ਉਹ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਯੂਕਰੇਨ ਦੇ ਖਿਲਾਫ ਰੂਸ ਦੇ ਕਦਮ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਪੂਰਬੀ ਯੂਕਰੇਨ ‘ਚ ਰੂਸੀ ਕਦਮ ਨੂੰ ”ਯੂਕਰੇਨ ‘ਚ ਰੂਸ ਦੇ ਹਮਲੇ ਦੀ ਸ਼ੁਰੂਆਤ ਦੱਸਿਆ।” ਜੋ ਬਿਡੇਨ ਨੇ ਕਿਹਾ, ”ਅਸੀਂ ਰੂਸ ਦੀਆਂ ਦੋ ਪ੍ਰਮੁੱਖ ਵਿੱਤੀ ਸੰਸਥਾਵਾਂ ‘ਤੇ ਪੂਰਨ ਪਾਬੰਦੀ ਦਾ ਐਲਾਨ ਕਰਦੇ ਹਾਂ। ਰੂਸ ਹੁਣ ਪੱਛਮ ਤੋਂ ਪੈਸਾ ਇਕੱਠਾ ਨਹੀਂ ਕਰ ਸਕੇਗਾ ਅਤੇ ਨਾ ਹੀ ਨਵੇਂ ਕਰਜ਼ੇ ਲੈ ਕੇ ਸਾਡੇ ਬਾਜ਼ਾਰ ਜਾਂ ਯੂਰਪੀ ਬਾਜ਼ਾਰ ਵਿਚ ਵਪਾਰ ਕਰ ਸਕੇਗਾ।