ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਲਗਾਤਾਰ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਬਿਜਲੀ ਸੰਕਟ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਇਸ ਦੌਰਾਨ, ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਲੋੜ ਨਾ ਹੋਣ ‘ਤੇ ਏਸੀ, ਲਾਈਟਾਂ, ਉਪਕਰਨਾਂ, ਘਰੇਲੂ ਅਤੇ ਖੇਤੀਬਾੜੀ ਪੰਪਸੈੱਟਾਂ ਨੂੰ ਬੰਦ ਰੱਖਣ ਲਈ ਕਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ AC ਦਾ ਤਾਪਮਾਨ 26ºC ਤੋਂ ਉੱਪਰ ਰੱਖੋ ਅਤੇ ਖੇਤੀ ਪੰਪਸੈੱਟਾਂ ਅਤੇ ਉਦਯੋਗਿਕ ਲੋਡ ਵਾਲੀਆਂ ਮੋਟਰਾਂ ‘ਤੇ ਲੋੜੀਂਦੀ ਸਮਰੱਥਾ ਵਾਲੇ ਸ਼ੰਟ ਕੈਪੇਸੀਟਰ ਲਗਾਓ।